ਔਰਤ ਨੇ ਸਾਥੀਆਂ ਨਾਲ ਮਿਲ ਕੇ ਕੀਤਾ ਬਜ਼ੁਰਗ ਵਿਅਕਤੀ ਦਾ ਕਤਲ, ਮਾਮਲਾ ਦਰਜ

    0
    149

    ਬਠਿੰਡਾ, (ਰੁਪਿੰਦਰ) :

    ਬਠਿੰਡਾ ਜ਼ਿਲ੍ਹੇ ਦੇ ਪਿੰਡ ਝੁੰਬਾ ਵਿਚ ਇਕ ਔਰਤ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਪਿੰਡ ਬੁਰਜ ਮਹਿਮਾ ਦੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ। ਕਥਿਤ ਦੋਸ਼ੀਆਂ ਨੇ ਲਾਸ਼ ਨੂੰ ਟਿਕਾਣੇ ਲਾਉਣ ਲਈ ਉਸ ਨੂੰ ਨੇੜੇ ਵਗਦੇ ਰਜਵਾਹੇ ਵਿਚ ਸੁੱਟ ਦਿੱਤਾ। ਉਕਤ ਵਿਅਕਤੀ ਪਿਛਲੇ ਅੱਠ ਦਿਨਾਂ ਤੋਂ ਲਾਪਤਾ ਚੱਲ ਰਿਹਾ ਸੀ। ਥਾਣਾ ਨੰਦਗੜ ਦੀ ਪੁਲਿਸ ਨੇ 12 ਅਗਸਤ ਨੂੰ ਘਰੋਂ ਲਾਪਤਾ ਹੋਏ ਵਿਅਕਤੀ ਦੇ ਮਾਮਲੇ ਵਿਚ ਇਕ ਔਰਤ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕਤਲ ਕਰਨ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ। ਇਹ ਕਾਰਵਾਈ ਮ੍ਰਿਤਕ ਵਿਅਕਤੀ ਦੇ ਲੜਕੇ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਗਈ ਹੈ।ਇਸ ਸੰਬੰਧੀ ਐੱਸਆਈ ਰਾਜਿੰਦਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਵਾਸੀ ਪਿੰਡ ਬੁਰਜ ਮਹਿਮਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਗਿਆਰ੍ਹਾਂ ਅਗਸਤ ਨੂੰ ਉਸ ਦਾ ਪਿਤਾ ਧਰਮ ਸਿੰਘ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਸ ਨੇ ਸੁਰਜੀਤ ਕੌਰ ਵਾਸੀ ਪਿੰਡ ਝੁੰਬਾ ਕੋਲੋਂ ਪੈਸੇ ਲੈਣੇ ਹਨ। ਪੀੜਤ ਵਿਅਕਤੀ ਨੇ ਦੱਸਿਆ ਕਿ ਦੋ ਦਿਨ ਬੀਤ ਜਾਣ ਬਾਅਦ ਜਦ ਉਸ ਦੇ ਪਿਤਾ ਘਰ ਨਹੀਂ ਪਰਤੇ ਤਾਂ ਉਨ੍ਹਾਂ ਨੇ ਭਾਲ ਸ਼ੁਰੂ ਕੀਤੀ। ਇਸ ਦੌਰਾਨ ਪਤਾ ਲੱਗਿਆ ਕਿ ਸੁਰਜੀਤ ਕੌਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੇ ਪਿਤਾ ਨੂੰ ਇਕ ਸਾਜ਼ਿਸ਼ ਤਹਿਤ ਪਿੰਡ ਝੁੰਬਾ ਦੇ ਸੂਏ ਵਿਚ ਸੁੱਟ ਕੇ ਕਤਲ ਕਰ ਦਿੱਤਾ ਹੈ। ਥਾਣਾ ਮੁਖੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਦੀ ਸ਼ਿਕਾਇਤ ‘ਤੇ ਕਥਿਤ ਦੋਸ਼ਣ ਸੁਰਜੀਤ ਕੌਰ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here