ਐੱਲਏਸੀ ‘ਤੇ ਤਾਇਨਾਤ ਦੋ ਪੰਜਾਬੀ ਜਵਾਨ ਸ਼ਹੀਦ !

    0
    109

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਅਰੁਣਾਚਲ ਪ੍ਰਦੇਸ਼ ‘ਚ ਚੀਨ ਐੱਲਏਸੀ ਦੇ ਕੋਲ ਗਸ਼ਤ ਦੌਰਾਨ ਤੇਜ਼ ਗਤੀ ਵਾਲੇ ਨਾਲੇ ‘ਤੇ ਬਣੇ ਬ੍ਰਿਜ ‘ਤੇ ਗਸ਼ਤ ਦੌਰਾਨ ਡਿੱਗਣ ਨਾਲ ਪੰਜਾਬ ਦੇ ਦੋ ਜਵਾਨ ਸ਼ਹੀਦ ਹੋ ਗਏ।

    ਸੂਤਰਾਂ ਮੁਤਾਬਕ 4 ਸਿੱਖ ਲਾਇਟ ਇੰਫੈਂਟ੍ਰੀ ਦਾ ਸਿਪਾਹੀ ਸਤਵਿੰਦਰ ਸਿੰਘ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁਟਨਾ ਤੇ ਸਿਪਾਹੀ ਲਖਵੀਰ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਡੇਮਰੂ ਖੁਰਦ ਦਾ ਰਹਿਣ ਵਾਲਾ ਸੀ।

    ਦੋਵੇਂ ਇੱਕ-ਦੂਜੇ ਨੂੰ ਬਚਾਉਂਦੇ ਹੋਏ ਨਾਲੇ ਦੇ ਤੇਜ਼ ਵਹਾਅ ‘ਚ ਵਹਿ ਗਏ। ਸ਼ਹੀਦਾਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਨੇ 50-50 ਲੱਖ ਰੁਪਏ ਤੇ ਇੱਕ-ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।

    ਦੋਵੇਂ ਜਵਾਨ ਗਸ਼ਤ ਦੌਰਾਨ 22 ਜੁਲਾਈ ਨੂੰ ਨਾਲੇ ‘ਚ ਤੇਜ਼ ਵਹਾਅ ‘ਚ ਵਹਿ ਗਏ ਸਨ ਜਦਕਿ ਸਿਪਾਹੀ ਸਤਵਿੰਦਰ ਸਿੰਘ ਦੀ ਲਾਸ਼ ਨੂੰ ਲੱਭਿਆ ਜਾ ਰਿਹਾ ਹੈ।

    LEAVE A REPLY

    Please enter your comment!
    Please enter your name here