ਐੱਨ.ਆਰ.ਆਈ. ਸਭਾ ਦੇ ਪੰਜਾਬ ਪ੍ਰਧਾਨ ਦੀ 5 ਸਾਲ ਬਾਅਦ ਅੱਜ ਹੋਵੇਗੀ ਚੋਣ, ਸਵੇਰ ਤੋਂ ਪੈ ਰਹੀਆਂ ਨੇ ਵੋਟਾਂ

    0
    177

    ਜਲੰਧਰ, ਜਨਗਾਥਾ ਟਾਇਮਜ਼: (ਸਿਮਰਨ)

    ਜਲੰਧਰ:  ਐਨ.ਆਰ.ਆਈ. ਸਭਾ ਦੇ ਪ੍ਰਧਾਨ ਦੇ ਅਹੁਦੇ ਲਈ ਸਰਬਸੰਮਤੀ ਨਾ ਹੋਣ ਕਾਰਨ ਅੱਜ ਚੋਣ ਹੋਵੇਗੀ। ਐੱਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ ਜੋ ਕਿ ਪਿਛਲੇ ਪੰਜ ਸਾਲ ਤੋਂ ਉਡੀਕੀ ਜਾ ਰਹੀ ਸੀ, ਅੱਜ ਸਭਾ ਦੇ ਮੁੱਖ ਦਫਤਰ ‘ਚ ਕਰਵਾਈ ਜਾ ਰਹੀ ਹੈ। ਇਸ ਦੇ ਲਈ ਅੱਜ ਸਵੇਰੇ ਵੋਟਿੰਗ ਸ਼ੁਰੂ ਹੋ ਗਈ ਹੈ ਅਤੇ ਦੇਰ ਸ਼ਾਮ ਤੱਕ ਇਸ ਦੇ ਨਤੀਜੇ ਐਲਾਨੇ ਜਾਣਗੇ। ਸਭਾ ਦੇ ਇਤਿਹਾਸ ਵਿਚ ਇਹ ਤੀਜਾ ਮੌਕਾ ਹੈ ਜਦੋਂ ਪ੍ਰਧਾਨ ਚੁਣਨ ਲਈ ਵੋਟਿੰਗ ਦਾ ਸਹਾਰਾ ਲਿਆ ਜਾਵੇਗਾ।
    ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨਗੀ ਦੀ ਚੋਣ ਲੜਨ ਲਈ ਭਾਵੇਂ ਤਿੰਨ ਉਮੀਦਵਾਰ ਮੈਦਾਨ ਵਿਚ ਸਨ ਪਰ ਮੌਕੇ ‘ਤੇ ਬੀਤੀ ਰਾਤ ਨਾਰੰਗਪੁਰ ਵੱਲੋਂ ਕਿਰਪਾਲ ਸਹੋਤਾ ਦੀ ਹਮਾਇਤ ‘ਚ ਚੋਣ ਮੈਦਾਨ ‘ਚੋਂ ਹੱਟ ਜਾਣ ਕਾਰਨ ਸਾਬਕਾ ਪ੍ਰਧਾਨ ਜਸਬੀਰ ਸਿੰਘ ਗਿੱਲ ਤੇ ਕਿਰਪਾਲ ਸਿੰਘ ਸਹੋਤਾ ਵਿਚਾਲੇ ਹੀ ਮੁਕਾਬਲਾ ਹੋਵੇਗਾ। ਕੀ ਐਨ.ਆਰ.ਆਈ. ਵੋਟਿੰਗ ਪ੍ਰਕਿਰਿਆ ਵਿਚ ਉਤਸ਼ਾਹ ਦਿਖਾਉਣਗੇ, ਇਸ ਗੱਲ ਨੂੰ ਲੈ ਕੇ ਸ਼ੰਕੇ ਹਨ।

    ਚੋਣਾਂ ਲਈ ਨਿਯੁਕਤ ਰਿਟਰਨਿੰਗ ਅਫਸਰ-ਕਮ-ਏਡੀਸੀ (ਜਨਰਲ) ਜਸਬੀਰ ਸਿੰਘ ਨੇ ਦੱਸਿਆ ਕਿ ਚੋਣ ਨੇਪਰੇ ਚਾੜ੍ਹਨ ਲਈ 150 ਦੇ ਕਰੀਬ ਚੋਣ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ, ਜਿਨ੍ਹਾਂ ਵਿਚ ਸੁਰੱਖਿਆ ਪ੍ਰਬੰਧਾਂ ਲਈ 100 ਦੇ ਕਰੀਬ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਤਾਇਨਾਤ ਰਹਿਣਗੇ। ਵੋਟਾਂ ਪੈਣ ਦਾ ਕੰਮ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ। ਵੋਟਾਂ ਪੈਣ ਦਾ ਕੰਮ ਖ਼ਤਮ ਹੁੰਦਿਆਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ, ਜਿਸ ਦੇ ਨਤੀਜੇ ਰਾਤ ਨੂੰ ਹੀ ਐਲਾਨ ਦਿੱਤੇ ਜਾਣਗੇ।

    LEAVE A REPLY

    Please enter your comment!
    Please enter your name here