ਏਸੀਪੀ ਸੁਰਿੰਦਰਜੀਤ ਨੇ ਜਿੱਤੀ ਕੋਰੋਨਾ ਜੰਗ, ਪਤੀ ਦੀ ਹੋ ਗਈ ਮੌਤ, ਬਾਕੀ ਕਰਮਚਾਰੀ ਵੀ ਡਰੇ

    0
    114

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਰਵਿੰਦਰ)

    ਨਵੀਂ ਦਿੱਲੀ : ਦਿੱਲੀ ਪੁਲਿਸ ਵਿੱਚ ਏਸੀਪੀ ਸੁਰਿੰਦਰਜੀਤ ਕੌਰ ਤੇ ਉਸ ਦਾ ਪਤੀ ਚਰਨਜੀਤ ਸਿੰਘ ਕੋਰੋਨਾ ਪਾਜ਼ਿਟਿਵ ਪਾਏ ਗਏ। ਦੋਵਾਂ ਨੂੰ ਅਪੋਲੋ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਏਸੀਪੀ ਸੁਰਿੰਦਰਜੀਤ ਕੌਰ ਨੇ ਕੋਰੋਨਾ ਖ਼ਿਲਾਫ਼ ਲੜਾਈ ਜਿੱਤ ਲਈ, ਪਰ ਉਸ ਦੇ ਪਤੀ ਚਰਨਜੀਤ ਸਿੰਘ ਦੀ ਮੌਤ ਹੋ ਗਈ ਹੈ। ਚਰਨਜੀਤ ਸਿੰਘ ਪਿਛਲੇ 20 ਦਿਨਾਂ ਤੋਂ ਹਸਪਤਾਲ ‘ਚ ਦਾਖ਼ਲ ਸੀ ਤੇ ਵੈਂਟੀਲੇਟਰ ‘ਤੇ ਸੀ। ਏਸੀਪੀ ਸੁਰਿੰਦਰਜੀਤ ਕੌਰ ਇਸ ਸਮੇਂ ਦੱਖਣੀ ਪੂਰਬੀ ਜ਼ਿਲ੍ਹਾ ਦਿੱਲੀ ਵਿੱਚ ਤਾਇਨਾਤ ਹੈ।

    ਲਗਪਗ 800 ਪੁਲਿਸ ਮੁਲਾਜ਼ਮ ਕੋਰੋਨਾ ਸੰਕਰਮਿਤ ਹੋਏ :

    ਰਾਜਧਾਨੀ ਦਿੱਲੀ ਦੀ ਸਥਿਤੀ ਬਹੁਤ ਚਿੰਤਾਜਨਕ ਹੈ। ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ ਤੇ ਦਿੱਲੀ ਪੁਲਿਸ ਵੀ ਤੇਜ਼ੀ ਨਾਲ ਇਸ ਸੰਕਰਮਣ ਦਾ ਸ਼ਿਕਾਰ ਹੋ ਰਹੀ ਹੈ। ਦਿੱਲੀ ਪੁਲਿਸ ਅਧਿਕਾਰੀਆਂ ਅਨੁਸਾਰ ਬਿਮਾਰੀ ਦੀ ਗੰਭੀਰਤਾ ਨੂੰ ਸਮਝਦਿਆਂ ਵਿਭਾਗ ਪੁਲਿਸ ਕਰਮਚਾਰੀਆਂ ਦੀ ਸੁਰੱਖਿਆ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਿਹਾ ਹੈ। ਦਿੱਲੀ ਪੁਲਿਸ ਦੇ ਤਕਰੀਬਨ 800 ਪੁਲਿਸ ਮੁਲਾਜ਼ਮ ਕੋਰੋਨਾ ਸੰਕਰਮਿਤ ਹੋਏ ਹਨ।

    ਦਿੱਲੀ ਪੁਲਿਸ ਦੇ ਕਈ ਜਵਾਨਾਂ ਨੇ ਘਰ ਜਾਣਾ ਬੰਦ ਕਰ ਦਿੱਤਾ :

    ਪੁਲਿਸ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰ ਦੁਆਰਾ ਲਗਾਤਾਰ ਕੋਰੋਨਾ ਸੰਕਰਮਿਤ ਹੋਣ ਕਾਰਨ, ਦਿੱਲੀ ਪੁਲਿਸ ਦੇ ਬਹੁਤ ਸਾਰੇ ਕਰਮਚਾਰੀਆਂ ਨੇ ਹੁਣ ਘਰ ਜਾਣਾ ਬੰਦ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਮਹਾਂਮਾਰੀ ‘ਚ ਡਿਊਟੀ ਕਰਨੀ ਹੈ ਤੇ ਖ਼ਤਰਾ ਬਣਿਆ ਰਹੇਗਾ। ਅਜਿਹੀ ਸਥਿਤੀ ਵਿੱਚ ਆਪਣੇ ਪਰਿਵਾਰ ਦੀ ਜਾਨ ਨੂੰ ਜ਼ੋਖ਼ਮ ਕਿਉਂ ਪਾਈਏ। ਇਹੀ ਕਾਰਨ ਹੈ ਕਿ ਜ਼ਿਆਦਾਤਰ ਸਿਪਾਹੀ ਥਾਣਿਆਂ ਵਿੱਚ ਬਣੀਆਂ ਬੈਰਕਾਂ ਵਿੱਚ ਸੌਣ ਲੱਗ ਪਏ ਹਨ।

    LEAVE A REPLY

    Please enter your comment!
    Please enter your name here