ਇਹ ਹੈ ਉਹ ਐੱਫਆਈਆਰ ਜਿਸ ਦੇ ‘ਡਰੋਂ’ ਲੁਕ ਗਏ ਨਵਜੋਤ ਸਿੱਧੂ ! ਜਾਣੋ ਹੁਣ ਅੱਗੇ ਕੀ ਕਾਰਵਾਈ ਹੋਵੇਗੀ …

    0
    137

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਸਿਮਰਨ)

    ਅੰਮ੍ਰਿਤਸਰ : ਬਿਹਾਰ ਪੁਲਿਸ 7 ਦਿਨਾਂ ਤੋਂ ਕਾਂਗਰਸੀ ਨੇਤਾ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅੰਮ੍ਰਿਤਸਰ ਵਿਖੇ ਘਰ ਦੇ ਬਾਹਰ ਬੈਠ ਕੇ ਉਨ੍ਹਾਂ ਦੀ ਇੰਤਜ਼ਾਰ ਕਰਦੀ ਰਹੀ ਪਰ ਸਿੱਧੂ ਨੇ ਕੋਈ ਰਾਹ ਨਾ ਦਿੱਤਾ। ਅੰਤ ਪੁਲਿਸ ਨੇ ਸਿੱਧੂ ਦੇ ਬੰਗਲੇ ਦੇ ਬਾਹਰ ਨੋਟਿਸ ਚਿਪਕਾ ਦਿੱਤਾ।

    ਕਟਿਹਾਰ ਦੇ ਐੱਸਪੀ ਵਿਕਾਸ ਕੁਮਾਰ ਅਨੁਸਾਰ ਜਾਂਚ ਅਧਿਕਾਰੀ ਜਨਾਰਦਨ ਰਾਮ ਅਤੇ ਜਾਵੇਦ ਆਲਮ ਨੂੰ ਇਸੇ ਕੇਸ ਦੀ ਜਾਂਚ ਲਈ ਅੰਮ੍ਰਿਤਸਰ ਭੇਜਿਆ ਗਿਆ ਹੈ, ਪਰ ਸਿੱਧੂ ਨੂੰ ਸੰਮਨ ਨਹੀਂ ਮਿਲਿਆ ਹੈ। ਹਾਲਾਂਕਿ, ਬੁੱਧਵਾਰ ਨੂੰ ਪੁਲਿਸ ਨੇ ਉਸ ਦੀ ਰਿਹਾਇਸ਼ ‘ਤੇ ਨੋਟਿਸ ਵੀ ਚਿਪਕਾ ਦਿੱਤਾ ਹੈ। ਆਓ ਇਹ ਵੀ ਜਾਣੀਏ ਕਿ ਸਿੱਧੂ ਖ਼ਿਲਾਫ਼ ਕਦੋਂ ਅਤੇ ਕਿਸ ਨੇ ਕੇਸ ਦਰਜ ਕੀਤਾ ਸੀ ਅਤੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ।

    ਦੱਸ ਦਈਏ ਕਿ 15 ਅਪ੍ਰੈਲ 2019 ਨੂੰ ਲੋਕ ਸਭਾ ਚੋਣਾਂ ਦੌਰਾਨ ਸਿੱਧੂ ਨੇ ਕਾਂਗਰਸ ਉਮੀਦਵਾਰ ਤਾਰਿਕ ਅਨਵਰ ਦੇ ਹੱਕ ਵਿੱਚ ਬਰਸੋਈ ਥਾਣੇ ਦੇ ਦੱਤਾ ਹਾਈ ਸਕੂਲ ਵਿੱਚ ਜਨ ਸਭਾ ਨੂੰ ਸੰਬੋਧਿਤ ਕੀਤਾ। ਇਸੇ ਦੌਰਾਨ 16/4/19 ਨੂੰ ਬਰਸੋਈ ਥਾਣੇ ਵਿੱਚ ਸਿੱਧੂ ਖ਼ਿਲਾਫ਼ ਧਾਕਮਿਕ ਭਾਵਨਾਵਾਂ ਭੜਕਾਉਣ ਦੇ ਖ਼ਿਲਾਫ਼ ਇੱਕ ਕੇਸ ਦਰਜ ਕੀਤਾ ਗਿਆ ਸੀ।

    ਬਾਰਸੋਈ ਦਿਹਾਤੀ ਵਰਕਸ ਵਿਭਾਗ ਵਿੱਚ ਸਹਾਇਕ ਇੰਜੀਨੀਅਰ ਜੋ ਇਸ ਸਭਾ ਵਿੱਚ ਮੈਜਿਸਟਰੇਟ ਦੀ ਜ਼ਿੰਮੇਵਾਰ ਵਿਚ ਸਨ, ਦੀ ਅਰਜ਼ੀ ’ਤੇ ਬਾਰਸੋਈ ਥਾਣੇ ਵਿੱਚ ਕੇਸ ਨੰਬਰ 93/19 ਧਾਰਾ 123 (III) ਅਤੇ 125 ਆਰ.ਪੀ.ਏ.ਸੀ.ਟੀ ਤਹਿਤ ਕੇਸ ਦਰਜ ਕੀਤਾ ਗਿਆ ਸੀ।

    LEAVE A REPLY

    Please enter your comment!
    Please enter your name here