ਇਟਲੀ ‘ਚ ਦਰਦਨਾਕ ਹਾਦਸੇ ‘ਚ ਇਕ ਪੰਜਾਬੀ ਸਮੇਤ ਦੋ ਲੋਕਾਂ ਦੀ ਮੌਤ

    0
    152

    ਨਿਊਜ਼ ਡੈਸਕ, (ਰਵਿੰਦਰ) :

    ਮਿਲਾਨ : ਇਟਲੀ ਦੇ ਸਹਿਰ ਮਿਲਾਨ ਨੇੜੇ ਇਕ ਹਸਪਤਾਲ ਲਈ ਤਰਲ ਨਾਈਟ੍ਰੋਜਨ ਪਲਾਂਟ ਲੋਡ ਕਰ ਰਹੇ ਦੋ ਕਾਮਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਨਾਂ ਵਿਚ ਇਕ ਪੰਜਾਬੀ ਜਗਦੀਪ ਸਿੰਘ ਸਪੁੱਤਰ ਸੂਬੇਦਾਰ ਬਲਵਿੰਦਰ ਸਿੰਘ ਅਤੇ ਦੂਸਰੇ ਦਾ ਨਾਮ ਏਮਨੂਏਲੇ ਹੈ। ਇਨ੍ਹਾਂ ਦੀ ਮੌਤ ਗੈਸ ਦੇ ਰਿਸਾਅ ਨਾਲ ਅਤੇ ਆਕਸੀਜਨ ਦੀ ਘਾਟ ਕਾਰਨ ਦਮ ਘੁੱਟਣ ਨਾਮ ਮੰਨਿਆ ਜਾ ਰਿਹਾ ਹੈ ਮ੍ਰਿਤਕ ਜਗਦੀਪ ਸਿੰਘ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਚੇਤਨਪੁਰੇ ਦਾ ਰਹਿਣ ਵਾਲਾ ਸੀ। ਇਹ ਹਾਦਸਾ ਮੰਗਲਵਾਰ 28 ਸਤੰਬਰ ਨੂੰ ਲਗਭਗ ਸਵੇਰੇ 11.30 ਵਜੇ ਵਾਪਰਿਆ। ਮ੍ਰਿਤਕ 42 ਸਾਲਾਂ ਸਿੰਘ ਜਗਦੀਪ ਹਨ, ਜੋ ਕਈ ਸਾਲਾਂ ਤੋਂ ਬ੍ਰੇਸ਼ੀਆ ਵਿੱਚ ਆਪਣੇ ਪਰਿਵਾਰ ਅਤੇ ਬੱਚਿਆ ਨਾਲ ਰਹਿ ਰਿਹਾ ਸੀ।

     

    LEAVE A REPLY

    Please enter your comment!
    Please enter your name here