ਆਈ.ਟੀ.ਆਈ. ’ਚ ਸੇਵਾ ਕੇਂਦਰ ਸ਼ੁਰੂ, ਲੋਕ ਲੋੜੀਂਦੀਆਂ ਸੇਵਾਵਾਂ ਲੈਣ : ਡੀਸੀ

    0
    121

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਦੱਸਿਆ ਕਿ ਸਥਾਨਕ ਫਾਇਰ ਬ੍ਰਿਗੇਡ ਦਫ਼ਤਰ ਵਿਖੇ ਚੱਲ ਰਹੇ ਸੇਵਾ ਕੇਂਦਰ ਨੂੰ ਜਲੰਧਰ ਰੋਡ ਸਥਿਤ ਆਈ.ਟੀ.ਆਈ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ ਜਿਥੇ ਲੋਕ ਵੱਖ-ਵੱਖ ਵਿਭਾਗਾਂ ਨਾਲ ਸੰਬੰਧਤ 290 ਦੇ ਕਰੀਬ ਸੇਵਾਵਾਂ ਲੈ ਸਕਦੇ ਹਨ।

    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵਿਖੇ ਲੋਕਾਂ ਵਲੋਂ ਦਿੱਤੀਆਂ ਅਰਜ਼ੀਆਂ ’ਤੇ ਲੋੜੀਂਦੇ ਦਸਤਾਵੇਜ਼ ਸ਼ਨੀਵਾਰ ਤੱਕ ਦਿੱਤੇ ਜਾਣਗੇ ਅਤੇ ਸੋਮਵਾਰ ਤੋਂ ਇਹ ਸੇਵਾਵਾਂ ਆਈ.ਟੀ.ਆਈ. ਵਿਖੇ ਸਥਾਪਿਤ ਹੋ ਚੁੱਕੇ ਸੇਵਾ ਕੇਂਦਰ ਤੋਂ ਮਿਲਣਗੀਆਂ। ਉਨ੍ਹਾਂ ਨੇ ਦੱਸਿਆ ਕਿ ਜਲੰਧਰ ਰੋਡ ’ਤੇ ਸੇਵਾ ਕੇਂਦਰ ਸ਼ੁਰੂ ਹੋਣ ਨਾਲ ਸ਼ਹਿਰੀ ਖੇਤਰ ਦੇ ਨਾਲ-ਨਾਲ ਲਾਗਲੇ ਪਿੰਡਾਂ ਨੂੰ ਵੀ ਨਾਗਰਿਕ ਸੇਵਾਵਾਂ ਆਸਾਨੀ ਨਾਲ ਹਾਸਲ ਹੋਣਗੀਆਂ।

    LEAVE A REPLY

    Please enter your comment!
    Please enter your name here