ਅੱਜ ਫ਼ਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ, ਮੁੰਬਈ ‘ਚ 100 ਦੇ ਕਰੀਬ ਪਹੁੰਚਿਆ ਪੈਟਰੋਲ

    0
    136

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਤੇਲ ਕੰਪਨੀਆਂ ਨੇ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦਿੱਲੀ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 25-25 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਭੋਪਾਲ ਵਿੱਚ ਪਹਿਲੀ ਵਾਰ ਪੈਟਰੋਲ 100 ਰੁਪਏ ਨੂੰ ਪਾਰ ਕਰ ਗਿਆ ਹੈ।

    ਦਿੱਲੀ ਵਿਚ ਪੈਟਰੋਲ 92.05 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 82.61 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਮੁੰਬਈ ਵਿਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਦੇ ਕਰੀਬ ਅਤੇ ਡੀਜ਼ਲ 90 ਰੁਪਏ ਨੇੜੇ ਪਹੁੰਚ ਗਿਆ। ਭੋਪਾਲ ਵਿੱਚ ਪੈਟਰੋਲ 100.08 ਰੁਪਏ ਅਤੇ ਡੀਜ਼ਲ 90.95 ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ ਮੁੰਬਈ ਵਿਚ ਪੈਟਰੋਲ 98.36 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ ਅਤੇ ਡੀਜ਼ਲ 89.75 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਚੇਨਈ ਵਿਚ ਪੈਟਰੋਲ 98.84 ਰੁਪਏ ਅਤੇ ਡੀਜ਼ਲ 87.49 ਰੁਪਏ ਅਤੇ ਕੋਲਕਾਤਾ ਵਿਚ ਪੈਟਰੋਲ 92.16 ਰੁਪਏ ਅਤੇ ਡੀਜ਼ਲ 85.45 ਰੁਪਏ ਹੋ ਗਿਆ ਹੈ।ਅੰਤਰ-ਰਾਸ਼ਟਰੀ ਬਾਜ਼ਾਰ ‘ਚ ਕੱਚਾ ਤੇਲ ਸਸਤਾ ਹੋਣ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਗਿਰਾਵਟ ਆਈ ਸੀ। ਇਸ ਨਾਲ ਪੈਟਰੋਲ ਦੀ ਦਰ ਵਿਚ 77 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਸੀ। ਚੋਣ ਨਤੀਜਿਆਂ ਤੋਂ ਬਾਅਦ ਪੈਟਰੋਲ 1.68 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਡੀਜ਼ਲ ਦੀ ਕੀਮਤ ਵਿਚ 1.88 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

    ਪੰਜ ਰਾਜਾਂ ਦੀਆ ਵਿਧਾਨ ਸਭਾ ਚੋਣਾਂ ਦੌਰਾਨ ਤੇਲ ਕੰਪਨੀਆਂ ਨੇ ਲਗਭਗ 2 ਮਹੀਨਿਆਂ ਤੱਕ ਤੇਲ ਦੀ ਕੀਮਤ ਵਿੱਚ ਵਾਧਾ ਨਹੀਂ ਕੀਤਾ ਪਰ ਜਿਵੇਂ ਹੀ ਅਸੈਂਬਲੀ ਚੋਣਾਂ ਖ਼ਤਮ ਹੁੰਦੀਆਂ ਹਨ, ਅਜਿਹਾ ਲਗਦਾ ਹੈ ਕਿ ਤੇਲ ਕੰਪਨੀਆਂ ਨੂੰ ਖੁੱਲੀ ਛੋਟ ਮਿਲ ਗਈ ਹੈ। ਪਿਛਲੇ ਹਫ਼ਤੇ ਮੰਗਲਵਾਰ ਤੋਂ ਤੇਲ ਕੰਪਨੀਆਂ ਨੇ ਕੀਮਤਾਂ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ, ਜੋ ਅੱਜ ਵੀ ਜਾਰੀ ਹੈ।

     

    LEAVE A REPLY

    Please enter your comment!
    Please enter your name here