ਅੱਜ ਛਾਏ ਰਹਿਣਗੇ ਬੱਦਲ, 19 ਤੇ 20 ਨੂੰ ਮੀਂਹ ਦੀ ਸੰਭਾਵਨਾ

    0
    128

    ਜਲੰਧਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਪਿਛਲੇ ਚਾਰ ਦਿਨਾਂ ਤੋਂ ਗਰਮੀ ਦਾ ਕਹਿਰ ਝੱਲ ਰਹੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਅਸਮਾਨ ‘ਚ ਬੱਦਲ ਛਾਏ ਰਹਿਣਗੇ, ਜਦਕਿ, 19 ਤੇ 20 ਜੁਲਾਈ ਨੂੰ ਮੀਂਹ ਪੀਣ ਦੀ ਸੰਭਾਵਨਾ ਹੈ ਜਿਸ ਦਾ ਅਸਰ ਆਉਣ ਵਾਲੇ ਕਈ ਦਿਨਾਂ ਤਕ ਖ਼ੁਸ਼ਗਵਾਰ ਮੌਸਮ ਨਾਲ ਰਹੇਗਾ। ਇਸ ਦੌਰਾਨ ਜ਼ਿਆਦਾ ਮੀਂਹ ਨਾਲ ਹੁਮਸ ਦੀ ਸੰਭਾਵਨਾ ਘੱਟ ਰਹੇਗੀ। ਸ਼ੁੱਕਰਵਾਰ ਦੁਪਹਿਰ ਸਮੇਂ ਤਿੱਖੀ ਧੁੱਪ ਤੇ ਬਾਅਦ ਦੁਪਹਿਰ ਹਟ ਹਟ ਕੇ ਪਏ ਮੀਂਹ ਨਾਲ ਹੁਮਸ ਰਿਹਾ ਜਿਸ ਕਾਰਨ ਤਾਪਮਾਨ ‘ਚ ਤਾਂ ਇਜ਼ਾਫਾ ਹੋਇਆ ਹੀ ਨਾਲ ਹੀ ਲੋਕ ਗਰਮੀ ਨਾਲ ਦੋ-ਚਾਰ ਹੁੰਦੇ ਰਹੇ। ਇਸ ਦੌਰਾਨ ਪੂਰਾ ਦਿਨ ਦਾ ਵੱਧ ਤੋਂ ਵੱਧ ਤਾਪਮਾਨ 34 ਤੇ ਘੱਟ ਤੋਂ ਘੱਟ 28 ਡਿਗਰੀ ਦਰਜ ਕੀਤਾ ਗਿਆ। ਓਧਰ, ਸ਼ਨਿਚਰਵਾਰ ਨੂੰ ਵੀ ਮੌਸਮ ਜਿਉਂ ਦਾ ਤਿਉਂ ਰਹੇਗਾ, ਜਿਸ ਤਹਿਤ ਸਵੇਰੇ ਬੱਦਲ ਤੇ ਦੁਪਹਿਰ ਨੂੰ ਤੇਜ਼ ਧੁੱਪ ਨਾਲ ਹੁਮਸ ਵੀ ਬਰਕਰਾਰ ਰਹੇਗਾ।

    ਇਸ ਬਾਰੇ ਮੌਸਮ ਮਾਹਿਰ ਡਾ. ਦਲਜੀਤ ਸਿੰਘ ਦੱਸਦੇ ਹਨ ਕਿ ਆਉਣ ਵਾਲੇ ਕੁੱਝ ਦਿਨਾਂ ‘ਚ ਮੌਸਮ ਆਪਣੇ ਸਿਖ਼ਰ ‘ਤੇ ਹੋਵੇਗਾ। ਇਸ ਦੌਰਾਨ ਰੋਜ਼ਾਨਾ ਬੱਦਲ ਛਾਏ ਰਹਿਣ ਤੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

    LEAVE A REPLY

    Please enter your comment!
    Please enter your name here