ਅੰਮ੍ਰਿਤਸਰ ਦੇ ਹਾਊਸਿੰਗ ਬੋਰਡ ਕਲੋਨੀ ‘ਚ ਹੋਈ ਅਨੋਖੀ ਲੁੱਟ ਦੀ ਵਾਰਦਾਤ

    0
    152

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਰਵਿੰਦਰ)

    ਮਾਮਲਾ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵੀਨਿਊ ਦੇ ਅਧੀਨ ਆਉਦੇ ਇਲਾਕਾ ਹਾਊਸਿੰਗ ਬੋਰਡ ਕਲੋਨੀ ਦਾ ਹੈ ਜਿਥੋਂ ਬੀਤੀ 30 ਅਪ੍ਰੈਲ ਦੀ ਰਾਤ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੌ ਇਕ ਲੜਕੀ ਕੋਲੋਂ ਗੰਨ ਪੁਆਇੰਟ ਤੇ ਆਈ ਫ਼ੋਨ ਖੋਇਆ ਗਿਆ ਸੀ, ਜਿਸ ਬਾਬਤ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਵਲੌ ਮੁਸਤੇਦੀ ਨਾਲ ਕੰਮ ਕਰਦਿਆ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਰਹਿਣ ਵਾਲੇ ਦੌ ਨੋਜਵਾਨ ਅਨਮੋਲ ਅਤੇ ਤਰਸੇਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਹਨਾ ਪਾਸੋਂ ਚੋਰੀ ਕੀਤਾ ਫ਼ੋਨ, ਚੌਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਏਅਰ ਗੰਨ ਅਤੇ ਵਾਰਦਾਤ ਵਿਚ ਵਰਤੀਆਂ ਗਿਆ ਮੋਟਰਸਾਈਕਲ ਬਰਾਮਦ ਕਰ ਮੁਕਦਮਾ ਦਰਜ ਕਰ ਲਿਆ ਗਿਆ ਹੈ।

    ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਰਣਜੀਤ ਐਵੀਨਿਊ ਦੇ ਐਸ.ਐਚ.ਓ. ਰੌਬਿਨ ਹੰਸ ਨੇ ਦਸਿਆ ਕਿ ਉਹਨਾ ਨੂੰ 30 ਅਪ੍ਰੈਲ ਨੂੰ ਇਕ ਸ਼ਿਕਾਇਤ ਮਿਲੀ ਸੀ ਕਿ ਹਾਊਸਿੰਗ ਬੋਰਡ ਕਲੋਨੀ ਵਿਚ ਇਕ ਲੜਕੀ ਕੌਲੌ ਦੌ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਏਅਰ ਗੰਨ ਪੁਆਇੰਟ ਤੇ ਆਈ ਫ਼ੋਨ ਖੋਇਆ ਗਿਆ ਹੈ ਜਿਸ ਤੇ ਬੜੀ ਮੁਸਤੇਦੀ ਨਾਲ ਕੰਮ ਕਰਦਿਆ ਸਾਡੀ ਪੁਲਿਸ ਪਾਰਟੀ ਵਲੌ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਰਹਿਣ ਵਾਲੇ ਦੋ ਨੌਜਵਾਨਾਂ ਅਨਮੋਲ ਅਤੇ ਤਰਸੇਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਹਨਾ ਪਾਸੋਂ ਚੋਰੀ ਕੀਤਾ ਫ਼ੋਨ, ਵਾਰਦਾਤ ਨੂੰ ਅੰਜਾਮ ਦੇਣ ਵਾਲੀ ਏਅਰ ਗੰਨ ਅਤੇ ਵਾਰਦਾਤ ਵਿਚ ਵਰਤੀਆਂ ਗਿਆ ਮੋਟਰਸਾਈਕਲ ਬਰਾਮਦ ਕਰ ਮੁਕਦਮਾ ਦਰਜ ਕਰ ਲਿਆ ਗਿਆ ਹੈ।ਦੌਸ਼ੀਆ ਕੌਲੌ ਪੁੱਛ ਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।ਇਸ ਵਾਰਦਾਤ ਦੀ ਮੁਢਲੀ ਪੁੱਛਗਿੱਛ ਵਿਚ ਦੋਸ਼ੀਆਂ ਨੇ ਮੰਨਿਆ ਹੈ ਕਿ ਉਹ ਬਚਿਆ ਦੇ ਖੇਡਣ ਵਾਲੀ ਏਅਰ ਗੰਨ ਪੁਆਇੰਟ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵਖ ਵਖ ਥਾਣਿਆਂ ਵਿਚ ਇਹਨਾ ਦੋਸ਼ੀਆਂ ਤੇ ਹੋਰ ਵੀ ਮੁਕੱਦਮੇ ਦਰਜ ਹਨ।

    ਇਸ ਤੌ ਇਲਾਵਾ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਵਲੌ ਝਬਾਲ ਏਰੀਏ ਦੇ ਰਹਿਣ ਵਾਲੇ ਭੁਪਿੰਦਰ ਬਾਬੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਪਾਸੋਂ ਚੌਰੀ ਦੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਪੁੱਛਗਿੱਛ ਵਿਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

    LEAVE A REPLY

    Please enter your comment!
    Please enter your name here