ਅੰਮ੍ਰਿਤਸਰ ‘ਚ ਕਿਸਾਨਾਂ ਦਾ ਵੱਡਾ ਐਕਸ਼ਨ

    0
    125

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਰਵਿੰਦਰ)

    ਦੇਸ਼ ਭਰ ‘ਚ ਕਿਸਾਨਾਂ ਨੂੰ ਸਮਰਥਨ ਦੇਣ ਲਈ ਲੋਕ ਅੱਗੇ ਆ ਰਹੇ ਹਨ। ਪੰਜਾਬ ‘ਚ ਕਾਰਪੋਰੇਟਾਂ ਨੂੰ ਨੁਕਸਾਨ ਪਹੁੰਚਾਉਣ ਲਈ ਕਿਤੇ ਟੋਲ ਪਲਾਜ਼ੇ ਫ੍ਰੀ ਕਰਵਾਏ ਜਾ ਰਹੇ ਹਨ, ਕਿਤੇ ਜੀਓ ਦੇ ਟਾਵਰਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਹਨ ਤੇ ਕਿਤੇ ਕਾਰਪੋਰੇਟ ਘਰਾਣਿਆਂ ਦੇ ਉਤਪਾਦਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਹੁਣ ਉਨ੍ਹਾਂ ਦੇ ਗੁਦਾਮ ਵੀ ਕਿਸਾਨਾਂ ਦੁਆਰਾ ਜ਼ਬਰਦਸਤੀ ਬੰਦ ਕੀਤੇ ਜਾ ਰਹੇ ਹਨ।

    ਅੱਜ ਅੰਮ੍ਰਿਤਸਰ ਦੇ ਨੇੜਲੇ ਪਿੰਡ ਚਾਟੀਵਿੰਡ ਵਿਖੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਇੱਕ ਨਿੱਜੀ ਕੰਪਨੀ ਦੇ ਗੁਦਾਮ ਦਾ ਘਿਰਾਓ ਕੀਤਾ ਗਿਆ। ਉਨ੍ਹਾਂ ਵੱਲੋਂ ਦੋਸ਼ ਲਾਇਆ ਗਿਆ ਕਿ ਇੱਥੇ ਅਡਾਨੀ ਗਰੁੱਪ ਦਾ ਫਾਰਚਿਊਨ ਰਿਫਾਇੰਡ ਤੇਲ ਡੰਪ ਕੀਤਾ ਗਿਆ ਹੈ। ਕਿਸਾਨ ਫੈਕਟਰੀ ਦੇ ਅੰਦਰ ਦਾਖ਼ਲ ਹੋ ਗਏ ਤੇ ਉਥੇ ਭਾਰੀ ਮਾਤਰਾ ਵਿੱਚ ਪਏ ਰਿਫਾਇੰਡ ਫਾਰਚਿਊਨ ਦੇ ਗੋਦਾਮ ਨੂੰ ਬੰਦ ਕਰ ਦਿੱਤਾ।

    ਉਨ੍ਹਾਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਜਦ ਤੱਕ ਉਨ੍ਹਾਂ ਦਾ ਮਸਲਾ ਕੇਂਦਰ ਸਰਕਾਰ ਨਾਲ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਇਨ੍ਹਾਂ ਉਤਪਾਦਾਂ ਦੀ ਡਿਲੀਵਰੀ ਨਾ ਕਰਨ। ਕੰਪਨੀ ਦੇ ਗੋਦਾਮ ਨੂੰ ਫ਼ਿਲਹਾਲ ਬੰਦ ਕਰ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਵੱਖ-ਵੱਖ ਥਾਵਾਂ ‘ਤੇ ਮੌਜੂਦ ਅਜਿਹੇ ਗੋਦਾਮਾਂ ਨੂੰ ਬੰਦ ਕਰਨਾ ਜਾਰੀ ਰੱਖਣਗੇ।

    LEAVE A REPLY

    Please enter your comment!
    Please enter your name here