ਅਮਰੀਕਾ ਤੋਂ 87 ਭਾਰਤੀਆਂ ਨੂੰ ਲੈ ਮੋਹਾਲੀ ਪਹੁੰਚਿਆ ਜਹਾਜ਼ :

    0
    155

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਅਮਰੀਕਾ ਤੋਂ 87 ਭਾਰਤੀਆਂ ਨੂੰ ਲੈ ਅੱਜ ਸ਼ੁੱਕਰਵਾਰ ਨੂੰ ਏਅਰ ਇੰਡੀਆ ਦਾ ਜਹਾਜ਼ ਮੋਹਾਲੀ ਹਵਾਈ ਅੱਡੇ ‘ਤੇ ਪਹੁੰਚਿਆ। ਇਸ ਵਿੱਚ 62 ਪੰਜਾਬ ਤੋਂ, 7 ਚੰਡੀਗੜ੍ਹ, 7 ਹਰਿਆਣਾ, 9 ਹਿਮਾਚਲ ਅਤੇ 2 ਯਾਤਰੀ ਉੱਤਰਾਂਖੰਡ ਤੋਂ ਹਨ। ਇਹ ਫਲਾਈਟ ਪਹਿਲਾਂ ਦਿੱਲੀ ਰੁਕੀ ਸੀ ਤੇ ਅੱਜ ਦਿੱਲੀ ਤੋਂ ਮੋਹਾਲੀ ਏਅਰਪੋਰਟ ‘ਤੇ 87 ਬੰਦੇ ਲੈ ਕੇ ਪਹੁੰਚਿਆ।

    ਫਿਲਹਾਲ ਇੰਨਾਂ ਯਾਤਰੀਆਂ ਦੀ ਏਅਰਪੋਰਟ ਅੰਦਰ ਸਕਰੀਨਿੰਗ ਚੱਲ ਰਹੀ ਹੈ ਤੇ ਬਾਅਦ ‘ਚ ਇੰਨ੍ਹਾਂ ਨੂੰ ਸੰਬੰਧਿਤ ਜ਼ਿਲ੍ਹਿਆਂ ‘ਚ ਸਥਾਪਿਤ ਕੀਤੇ ਸਰਕਾਰੀ ਕੁਆਰੰਟੀਨ ਕੇਂਦਰਾਂ ‘ਚ ਲਿਜਾਇਆ ਗਿਆ।

    ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਨੇ ਕੁਆਰੰਟੀਨ ਕੀਤੇ ਜਾਣ ਵਾਲੇ ਬਾਹਰੀ ਮੁਲਕਾਂ ਤੋਂ ਆਏ ਯਾਤਰੀਆਂ ਲਈ ਐਲਾਨ ਕੀਤਾ ਸੀ ਕਿ ਜੋ ਯਾਤਰੀ ਆਪਣੇ ਖਰਚ ‘ਤੇ ਹੋਟਲਾਂ ‘ਚ ਰਹਿ ਸਕਦੇ ਹਨ, ਉਹ ਹੋਟਲਾਂ ‘ਚ ਕੁਆਰੰਟੀਨ ਹੋ ਸਕਦੇ ਹਨ ਅਤੇ ਬਾਕੀਆਂ ਨੂੰ ਸਰਕਾਰੀ ਕੁਆਰੰਟੀਨ ਕੇਂਦਰਾਂ ‘ਚ ਜਾਣਾ ਪਏਗਾ।

    LEAVE A REPLY

    Please enter your comment!
    Please enter your name here