ਹੋਟਲ ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਇਤਰਾਜ਼ਯੋਗ ਹਾਲਤ ‘ਚ 6 ਜੋੜੇ ਕਾਬੂ

  0
  49

  ਬਠਿੰਡਾ, ਜਨਗਾਥਾ ਟਾਇਮਜ਼: (ਰਵਿੰਦਰ)

  ਬਠਿੰਡਾ ਜ਼ਿਲ੍ਹੇ ‘ਚ ਸੀਆਈਏ ਸਟਾਫ-2 ਦੀ ਟੀਮ ਨੇ ਸੂਚਨਾ ਦੇ ਅਧਾਰ ‘ਤੇ ਰਿੰਗ ਰੋਡ ‘ਤੇ ਸਥਿਤ ਸਟਾਰ ਹੋਟਲ ਵਿਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ 6 ਔਰਤਾਂ ਸਣੇ ਕੁੱਲ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਇਸ ਕੇਸ ਵਿੱਚ ਕੁੱਲ 14 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੋ ਮੁਲਜ਼ਮ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ।

  ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਿੰਗ ਰੋਡ ‘ਤੇ ਸਟਾਰ ਹੋਟਲ ਵਿਚ ਪਿਛਲੇ ਕੁੱਝ ਸਮੇਂ ਤੋਂ ਦੇਹ ਵਪਾਰ ਹੋ ਰਿਹਾ ਹੈ। ਇਸ ਵਿਚ ਹੋਟਲ ਮਾਲਕ ਅਤੇ ਸਟਾਫ਼ ਵੀ ਸ਼ਾਮਲ ਹੈ। ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਨੇ ਦੱਸਿਆ ਕਿ ਅਸੀਂ ਇੱਕ ਪੁਲਿਸ ਮੁਲਾਜ਼ਮ ਨੂੰ ਗਾਹਕ ਵਜੋਂ ਹੋਟਲ ਵਿੱਚ ਭੇਜਿਆ ਸੀ। ਜਿਸ ਤੋਂ ਬਾਅਦ ਇਹ ਸਾਰੇ ਲੋਕ ਜਾਲ ਵਿੱਚ ਫਸ ਗਏ ਅਤੇ ਸੈਕਸ ਰੈਕੇਟ ਦਾ ਪਰਦਾਫਾਸ਼ ਹੋ ਗਿਆ।

  ਪੁਲਿਸ ਟੀਮ ਨੇ ਮੌਕੇ ‘ਤੇ ਵੱਖ-ਵੱਖ ਕਮਰਿਆਂ ਵਿੱਚੋਂ ਇਤਰਾਜ਼ਯੋਗ ਹਾਲਤ ਵਿੱਚ 6 ਜੋੜਿਆਂ ਨੂੰ ਫੜ ਲਿਆ, ਜਦੋਂ ਕਿ ਹੋਟਲ ਦੇ ਮਾਲਕ ਅਤੇ ਇੱਕ ਗਾਹਕ ਜੋ ਹੋਟਲ ਵਿਚ ਪਹੁੰਚਿਆ ਹੀ ਸੀ, ਨੂੰ ਫੜ ਲਿਆ ਗਿਆ। ਹੋਟਲ ਦੇ ਮਾਲਕ ਕਮ ਮੈਨੇਜਰ ਹਰਦੀਪ ਸਿੰਘ ਸਣੇ 14 ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਸੀਆਈਏ -2 ਇੰਚਾਰਜ ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਐਸਆਈ ਗੁਰਮੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੋਟਲ ਮਾਲਕ ਹਰਦੀਪ ਸਿੰਘ ਹੋਟਲ ਵਿਚ ਦੇਹ ਵਪਾਰ ਦਾ ਧੰਦਾ ਚਲਾ ਰਿਹਾ ਹੈ। ਜੋ ਬਾਹਰੋਂ ਕੁੜੀਆਂ ਮੰਗਵਾ ਕੇ ਗਾਹਕਾਂ ਤੋਂ ਭਾਰੀ ਰਕਮ ਲੈ ਕੇ ਗ਼ਲਤ ਕੰਮ ਕਰਵਾਉਂਦਾ ਹੈ।

  LEAVE A REPLY

  Please enter your comment!
  Please enter your name here