36 ਮਰੀਜ਼ ਆਉਣ ਨਾਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੋਈ 4609, ਕੁੱਲ ਮੌਤਾਂ ਹੋਈਆਂ 164

    0
    111

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 1269 ਨਵੇਂ ਸੈਂਪਲ ਲੈਣ ਨਾਲ ਅਤੇ 1730 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ਅਤੇ ਪਾਜ਼ਿਟਿਵ ਮਰੀਜ਼ਾਂ ਦੇ 36 ਨਵੇ ਕੇਸ ਆਉਣ ਨਾਲ ਕੁੱਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 4609 ਹੋ ਗਈ ਹੈ। ਜ਼ਿਲ੍ਹੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 108285 ਹੋ ਗਈ ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 102273 ਸੈਂਪਲ ਨੈਗੇਟਿਵ, ਜਦਕਿ 1838 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ, 127 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 164 ਹੈ। ਐਕਟਿਵ ਕੇਸਾ ਦੀ ਗਿਣਤੀ 511 ਹੈ। ਠੀਕ ਹੋ ਕੇ ਘਰ ਗਏ ਮਰੀਜ਼ਾਂ ਦੀ ਗਿਣਤੀ 3934 ਹੈ।

    ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 36 ਪਾਜ਼ਿਟਿਵ ਕੇਸ ਨਵੇ ਹਨ। ਹੁਸ਼ਿਆਰਪੁਰ ਸ਼ਹਿਰ 6 ਕੇਸ ਸੰਬੰਧਿਤ ਹਨ ਜਦਕਿ 30 ਕੇਸ ਦੂਜਿਆਂ ਸਿਹਤ ਸੰਸਥਾਵਾਂ ਦੇ ਨਾਲ ਸੰਬੰਧਿਤ ਹਨ। ਜ਼ਿਲ੍ਹੇ ਵਿੱਚ ਚਾਰ ਮੌਤਾਂ (1) 75 ਸਾਲਾਂ ਔਰਤ ਵਾਸੀ ਟਰਕਿਆਨਾ ਮੰਡ ਭੰਡੇਰ ਦੀ ਮੌਤ ਐੱਮ.ਐੱਚ. ਜਲੰਧਰ, (2) 67 ਸਾਲਾਂ ਵਿਅਕਤੀ ਵਾਸੀ ਟਾਂਡਾ ਦੀ ਮੌਤ ਫਰੋਟੀਜ ਅਮ੍ਰਿਤਸਰ (3) 91 ਸਾਲਾਂ ਵਿਅਕਤੀ ਵਾਸੀ ਬਹਾਦਰਪੁਰ ਹੁਸ਼ਿਆਰਪੁਰ ਦੀ ਮੌਤ ਨਿੱਜੀ ਹਸਪਤਾਲ ਹੁਸ਼ਿਆਰਪੁਰ (4) 40 ਸਾਲਾਂ ਔਰਤ ਵਾਸੀ ਗੜ੍ਹਸ਼ੰਕਰ ਮੌਤ ਰਜਿੰਦਰਾ ਹਸਪਤਾਲ ਪਟਿਆਲਾ। ਇਹ 4 ਮਰੀਜ਼ ਕੋਰੋਨਾ ਪਾਜ਼ਿਟਿਵ ਸਨ।

    ਜ਼ਿਲ੍ਹੇ ‘ਚ ਸਿਵਲ ਸਰਜਨ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਆਪਣੀ ਸੈਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।

    LEAVE A REPLY

    Please enter your comment!
    Please enter your name here