117 ਦਿਨਾਂ ਬਾਅਦ ਇੰਗਲੈਂਡ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਖੇਡਣਗੀਆਂ ਕ੍ਰਿਕਟ ਮੈਚ :

    0
    135

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਕੋਰੋਨਾਵਾਇਰਸ ਕਾਰਨ ਕਰੀਬ 117 ਦਿਨਾਂ ਬਾਅਦ ਅੱਜ ਬੁੱਧਵਾਰ ਨੂੰ ਕੋਈ ਕ੍ਰਿਕਟ ਮੈਚ ਹੋਣ ਜਾ ਰਿਹਾ ਹੈ। ਇਹ ਕ੍ਰਿਕਟ ਟੈਸਟ ਮੈਚ ਇੰਗਲੈਂਡ ਅਤੇ ਵੈਸਟ ਇੰਡੀਜ਼ ਵਿਚਕਾਰ ਸਾਊਥੈਮਪਟਨ ‘ਚ ਖੇਡਿਆ ਜਾਵੇਗਾ। ਪਿਛਲੇ 46 ਸਾਲਾਂ ਦੌਰਾਨ ਇਹ ਪਹਿਲੀ ਵਾਰ ਹੈ ਜਦੋਂ 100 ਦਿਨਾਂ ਤੋਂ ਜ਼ਿਆਦਾ ਦੇ ਲੰਬੇ ਸਮੇਂ ਤੋਂ ਬਾਅਦ ਕੋਈ ਮੈਚ ਹੋਣ ਜਾ ਰਿਹਾ ਹੈ। ਭਾਰਤੀ ਸਮੇਂ ਅਨੁਸਾਰ ਇਹ ਮੈਚ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ।

    ਇਹ ਪਹਿਲੀ ਵਾਰ ਹੋਵੇਗਾ ਜਦੋਂ ਮੈਦਾਨ ‘ਚ ਖਿਡਾਰੀ ਤਾਂ ਹੋਣਗੇ ਪਰ ਦਰਸ਼ਕ ਨਹੀਂ ਹੋਣਗੇ। ਖਿਡਾਰੀ ਇੱਕ ਦੂਜੇ ਨਾਲ ਗਲੇ ਨਹੀਂ ਲੱਗ ਸਕਣਗੇ ਅਤੇ ਨਾ ਹੀ ਬਾਲ ਨੂੰ ਲਾਰ ਨਾਲ ਸਾਫ਼ ਕਰ ਸਕਣਗੇ। ਹਫ਼ਤੇ ‘ਚ ਦੋ ਵਾਰ ਖਿਡਾਰੀਆਂ ਦਾ ਕੋਰੋਨਾ ਟੈਸਟ ਲਿਆ ਜਾਵੇਗਾ। ਇਸ ਦੌਰਾਨ ਨਾ ਹੀ ਖਿਡਾਰੀ ਹੋਟਲ ਤੋਂ ਬਾਹਰ ਜਾ ਸਕਣਗੇ।

    LEAVE A REPLY

    Please enter your comment!
    Please enter your name here