ਜ਼ਿਲ੍ਹੇ ਵਿੱਚ 8 ਕਰੋਨਾ ਪਾਜ਼ਿਟਿਵ ਮਰੀਜ਼ ਮਿਲਣ ਨਾਲ ਮਰੀਜ਼ਾਂ ਦੀ ਗਿਣਤੀ ਹੋਈ 601

    0
    109

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 445 ਵਿਅਕਤੀਆਂ ਦੇ ਨਵੇਂ ਸੈਂਪਲ ਲੈਣ ਤੇ 266 ਸੈਂਪਲਾਂ ਦੀ ਲੈਬ ਤੋਂ ਰਿਪੋਰਟ ਪ੍ਰਾਪਤ ਹੋਣ ਨਾਲ 8 ਵਿਅਕਤੀਆਂ ਦੀ ਰਿਪੋਰਟ ਪਾਜ਼ਿਟਿਵ ਆਉਣ ਨਾਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 601 ਹੋ ਗਈ ਹੈ। ਜ਼ਿਲ੍ਹੇ ਵਿੱਚ ਕੁੱਲ ਸੈਂਪਲਾਂ ਦੀ ਗਿਣਤੀ 30140 ਹੋ ਗਈ ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 28684 ਸੈਂਪਲ ਨੈਗੇਟਿਵ, ਜਦ ਕਿ 852 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ, 55 ਸੈਂਪਲ ਇਨਵੈਲਡ ਹਨ। ਐਕਟਿਵ ਕੇਸਾਂ ਦੀ ਗਿਣਤੀ 64 ਹੈ, ਠੀਕ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 520 ਹੋ ਗਈ ਹੈ, ਮੌਤਾਂ ਦੀ ਗਿਣਤੀ 17 ਹੋ ਗਈ ਹੈ।

    ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ (4) ਕੇਸ ਲੋਕਲ ਹੁਸ਼ਿਆਰਪੁਰ ਸ਼ਹਿਰ ਦੇ ਆਏ ਹਨ ਜਿਨ੍ਹਾਂ ਵਿੱਚ 1 ਮਾਡਲ ਕਲੋਨੀ 2 ਕੇਸ ਸ਼ਾਲੀਮਾਰ ਨਗਰ, 1 ਪ੍ਰੀਤ ਨਗਰ ਦਾ ਹੈ ਜਿਨ੍ਹਾਂ ਵਿੱਚ 2 ਬੈਂਕ ਵਿੱਚ ਨੌਕਰੀ ਕਰਦਾ ਹੈ ਤੇ ਇਕ ਪੁਲਿਸ ਮੈਨ ਹੈ। 1 ਕੇਸ ਪਿੰਡ ਕੂਕੇਵਾਲ,1 ਕੇਸ ਬਹਿਬਲਮੰਝ, ਤੇ 1 ਕੇਸ ਸ਼ੀਆ ਚਠਿਆਲ ਦਾ ਹੈ। ਇਸ ਤਰ੍ਹਾਂ ਅੱਜ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 8 ਹੈ। ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫ਼ਤਹਿ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾਂ ਦੀ ਦੂਰੀ, ਘਰ ਤੋਂ ਬਾਹਰ ਨਿਕਲਣ ਸਮੇਂ ਮੂੰਹ ਤੇ ਮਾਸਕ ਲਗਾਉਣ ਅਤੇ ਸਮੇਂ ਸਮੇਂ ਸਿਰ ਹੱਥਾਂ ਦੀ ਸਫ਼ਾਈਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ।

    LEAVE A REPLY

    Please enter your comment!
    Please enter your name here