ਖ਼ਰੀਦ ਬਾਰੇ ਫੈਲਾਏ ਜਾ ਰਹੇ ਝੂਠ ਤੋਂ ਕਿਸਾਨ ਵੀਰ ਸੁਚੇਤ ਰਹਿਣ: ਸੁਖਬੀਰ ਬਾਦਲ

    0
    115

    ਬਠਿੰਡਾ, ਜਨਗਾਥਾ ਟਾਇਮਜ਼: (ਰਵਿੰਦਰ)

    ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਮੈ ਕਿਸਾਨ ਭਰਾਵਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਕਿਸਾਨਾਂ ਦੇ ਹੱਕਾ ਲਈ ਸ਼੍ਰੋਮਣੀ ਅਕਾਲੀ ਦਲ ਨੇ ਲੜਾਈ ਲੜੀ ਹੈ। ਪੰਜਾਬ ਅਤੇ ਕਿਸਾਨੀ ਦੇ ਹੱਕਾਂ ਲਈ ਸ਼੍ਰੋਮਣੀ ਅਕਾਲੀ ਦਲ ਕੋਈ ਵੀ ਕੁਰਬਾਨੀ ਕਰਨ ਤੋਂ ਪਿੱਛੇ ਨਹੀਂ ਹਟੇਗਾ।

    ਸੁਖਬੀਰ ਨੇ ਕਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਰਕਾਰ ਵੇਲੇ ਕਿਸਾਨਾਂ ਦਾ ਬਿੱਲ ਮੁਆਫ਼ ਕੀਤਾ ਸੀ। ਬਿੱਲ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਬਹੁਤ ਮੱਦਦ ਮਿਲਦੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੰਡੀਆਂ ਵਿਚ ਬਹੁਤ ਬਦਲਾਅ ਕੀਤਾ ਹੈ ਅਤੇ ਮੰਡੀਆ ਨੂੰ ਆਧੁਨੀਕਰਨ ਕੀਤਾ ਹੈ।

    ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਰੇ ਗ਼ਲਤ ਪ੍ਰਚਾਰ ਕੀਤਾ ਜਾਂਦਾ ਹੈ। ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਉੱਤੇ ਨਿਸ਼ਾਨਾ ਸਾਧ ਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਨੇ ਤਿੰਨ ਸਾਲ ਪਹਿਲਾਂ ਕਿਸਾਨ ਵਿਰੋਧੀ ਐਕਟ ਕਿਉਂ ਪਾਸ ਕੀਤਾ। ਐੱਮਐੱਸਪੀ ਬਾਰੇ ਕਿਹਾ ਕਿ ਫ਼ਸਲਾਂ ਦੇ ਸਮਰੱਥਨ ਮੁੱਲ ਅਤੇ ਖ਼ਰੀਦ ਬਾਰੇ ਫੈਲਾਏ ਜਾ ਰਹੇ ਝੂਠ ਤੋਂ ਕਿਸਾਨ ਵੀਰ ਸੁਚੇਤ ਰਹਿਣ। ਸੁਖਬੀਰ ਬਾਦਲ ਨੇ ਕਿਹਾ ਇਸ ਯੋਜਨਾ ਦੇ ਤਹਿਤ ਪਹਿਲਾ ਵਾਂਗ ਹੀ ਮੰਡੀ ਤੋਂ ਫ਼ਸਲ ਖ਼ਰੀਦੀ ਜਾਵੇਗੀ।

    ਉਨ੍ਹਾਂ ਨੇ ਕਿਹਾ ਫ਼ਸਲਾਂ ਦੀ ਖ਼ਰੀਦ ਬਾਰੇ ਜੋ ਕੋਈ ਸ਼ੰਕਾ ਹੈ ਉਸ ਨੂੰ ਅਸੀ ਕੇਂਦਰ ਸਰਕਾਰ ਕੋਲ ਜਾ ਕੇ ਦੂਰ ਕਰ ਲੈਂਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਕਿਸਾਨਾਂ ਲਈ ਹਮੇਸ਼ਾ ਖੜ੍ਹੀ ਹੈ।

    LEAVE A REPLY

    Please enter your comment!
    Please enter your name here