ਹੁਣ ਬਰਨਾਲਾ ਦੇ ਐੱਸਪੀ ਹੈੱਡਕੁਆਟਰ ਹੋਣਗੇ ਰਤਨ ਸਿੰਘ ਬਰਾੜ

    0
    145

    ਬਰਨਾਲਾ, ਜਨਗਾਥਾ ਟਾਇਮਜ਼ : (ਸਿਮਰਨ)

    ਬਰਨਾਲਾ : ਮੋਗਾ ਜ਼ਿਲ੍ਹੇ ਦੇ ਐੱਸਪੀ ਐੱਚ ਰਤਨ ਸਿੰਘ ਬਰਾੜ ਨੂੰ ਹੁਣ ਐੱਸਪੀ ਹੈਡਕੁਆਟਰ ਬਰਨਾਲਾ ਦੀ ਜਿੰਮੇਵਾਰੀ ਦਿੱਤੀ ਗਈ ਹੈ। ਜਦੋਂ ਕਿ ਬਰਨਾਲਾ ਦੇ ਐੱਸਪੀ ਐਚ ਗੁਰਦੀਪ ਸਿੰਘ ਦਾ ਤਬਾਦਲਾ ਜ਼ਿਲ੍ਹਾ ਮੋਗਾ ਦੇ ਐੱਸਪੀ ਪੀਬੀਆਈ ਦੇ ਤੌਰ ‘ਤੇ ਕੀਤਾ ਗਿਆ ਹੈ।

    ਵਰਨਣਯੋਗ ਹੈ ਕਿ ਐੱਸਪੀ ਬਰਾੜ ਨੂੰ ਬਰਨਾਲਾ ਜਿਲ੍ਹੇ ਦੇ ਲੋਕਾਂ ਲਈ ਕਿਸੇ ਜਾਣ ਪਹਿਚਾਣ ਦੇ ਮੁਥਾਜ਼ ਨਹੀਂ ਹਨ। ਬਰਾੜ ਨੂੰ ਅੱਤਵਾਦ ਦੇ ਸਮੇਂ ਦੌਰਾਨ ਬਰਨਾਲਾ ਸ਼ਹਿਰ ਦੀ ਇੱਕ ਚੌਂਕੀ ਦਾ ਇੰਚਾਰਜ਼ , ਥਾਣਾ ਸਿਟੀ ਬਰਨਾਲਾ ਦੇ ਐਡੀਸ਼ਨਲ ਐੱਸਐੱਚਓ ਅਤੇ ਥਾਣਾ ਮਹਿਲ ਕਲਾਂ ਦੇ ਐੱਸਐੱਚਓ ਰਹਿਣ ਦਾ ਮੌਕਾ ਵੀ ਮਿਲਿਆ ਹੈ। ਰਤਨ ਸਿੰਘ ਬਰਾੜ ਬਰਨਾਲਾ ਪੁਲਿਸ ਜ਼ਿਲ੍ਹੇ ਅੰਦਰ ਐਂਟੀ ਗੁੰਡਾ ਸਟਾਫ਼ ਦੇ ਇੰਚਾਰਜ ਵੀ ਰਹੇ ਹਨ। ਸਰਦਾਰ ਬਰਾੜ ਆਪਣੀ ਇਮਾਨਦਾਰੀ ਅਤੇ ਦਿਲੇਰੀ ਕਾਰਣ ਜਿਲ੍ਹੇ ਦੇ ਲੋਕਾਂ ਅੰਦਰ ਵੱਖਰੀ ਪਹਿਚਾਣ ਰੱਖਦੇ ਹਨ।

    ਬਰਾੜ ਦੇ ਐੱਸਐੱਚਓ ਸਮੇਂ ਅਤੇ ਐਂਟੀ ਗੁੰਡਾ ਸਟਾਫ਼ ਦੇ ਇੰਚਾਰਜ਼ ਦੇ ਤੌਰ ਤੇ ਕੀਤੇ ਸ਼ਲਾਘਾਯੋਗ ਕੰਮਾਂ ਦੀ ਚਰਚਾ ਅਕਸਰ ਹੀ ਲੋਕਾਂ ‘ਚ ਉਨ੍ਹਾਂ ਦੇ ਬਦਲ ਜਾਣ ਤੋਂ ਬਾਅਦ ਵੀ ਹਮੇਸ਼ਾ ਹੁੰਦੀ ਰਹੀ ਹੈ। ਐੱਸਪੀ ਬਰਾੜ ਨੂੰ ਕੋਰੋਨਾ ਮਹਾਂਮਾਰੀ ਦੇ ਦੌਰਾਨ ਵੀ ਸ਼ਾਨਦਾਰ ਸੇਵਾਵਾਂ ਨਿਭਾਉਣ ਦੇ ਬਦਲੇ ਡੀਜੀਪੀ ਡਿਸਕ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਐੱਸਪੀ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕੁੱਝ ਦਿਨਾਂ ਅੰਦਰ ਹੀ ਬਰਨਾਲਾ ਜ਼ਿਲ੍ਹੇ ਦੇ ਐੱਸਪੀਐੱਚ ਦੇ ਤੌਰ ਤੇ ਆਪਣਾ ਅਹੁਦਾ ਸੰਭਾਲ ਲੈਣਗੇ।

    LEAVE A REPLY

    Please enter your comment!
    Please enter your name here