ਸਖ਼ਤ ਸੁਰੱਖਿਆ ਵਿਚਾਲੇ ਸਥਾਨਕ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ

    0
    142

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਸਥਾਨਕ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਮੋਹਾਲੀ ਨੂੰ ਛੱਡ ਬਾਕੀ 7 ਨਿਗਮਾਂ ਅਤੇ 109 ਕੌਂਸਲ-ਪੰਚਾਇਤਾਂ ਦੇ ਅੱਜ ਨਤੀਜੇ ਐਲਾਨੇ ਜਾਣਗੇ। 9 ਹਜ਼ਾਰ ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾ ਅੱਜ ਫ਼ੈਸਲਾ ਆ ਜਾਵੇਗਾ। ਦੁਪਹਿਰ ਤੱਕ ਤਸਵੀਰ ਸਾਫ਼ ਹੋਣ ਦੀ ਉਮੀਦ ਹੈ। ਸਥਾਨਕ ਚੋਣਾਂ ਵਿੱਚ ਕਈ ਵੀਆਈਪੀ ਹਲਕਿਆਂ ਤੇ ਨਿਗਾਹਾਂ ਟਿਕੀਆਂ ਹਨ। ਸਰਕਾਰ ਦੇ ਕਈ ਮੰਤਰੀਆਂ ਅਤੇ ਵਿਰੋਧੀ ਦਲਾਂ ਦੇ ਆਗੂਆਂ ਦੀ ਸਾਖ ਦਾਅ ਤੇ ਹੈ।

    ਮੋਹਾਲੀ ‘ਚ ਰੀ-ਪੋਲਿੰਗ, ਕੱਲ੍ਹ ਨਤੀਜੇ –

    ਮੋਹਾਲੀ ਦੇ ਦੋ ਬੂਥਾਂ ਤੇ ਅੱਜ ਦੁਬਾਰਾ ਵੋਟਿੰਗ ਹੋ ਰਹੀ। ਮੋਹਾਲੀ ਨਗਰ ਨਿਗਮ ਦੇ ਨਤੀਜੇ ਕੱਲ੍ਹ ਐਲਾਨੇ ਜਾਣਗੇ। ਗੜਬੜੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਚੋਣ ਕਮਿਸ਼ਨ ਨੇ ਦੁਬਾਰਾ ਵੋਟਿੰਗ ਦੇ ਹੁਕਮ ਦਿੱਤੇ ਸੀ।

    ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ਤੇ ਮਾਈਕ੍ਰੋ ਆਬਜ਼ਰਵਰ ਲਗਾਏ –

    ਰਾਜ ਚੋਣ ਕਮਿਸ਼ਨ, ਪੰਜਾਬ ਵਲੋਂ ਅੱਜ ਪੰਜਾਬ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਹਲਕਿਆਂ ਦੀ ਵੋਟਾਂ ਦੀ ਗਿਣਤੀ ਲਈ ਤੁਰੰਤ ਮਾਇਕਰੋ ਅਬਜਰਵਰ ਨਿਯੁਕਤ ਕੀਤੇ ਜਾਣ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਚੋਣ ਕਮਿਸ਼ਨ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਕਮਿਸ਼ਨ ਵਲੋਂ ਜਾਰੀ ਹੁਕਮਾਂ ਅਨੁਸਾਰ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਹਲਕਿਆਂ ਦੀ ਵੋਟਾਂ ਦੀ ਗਿਣਤੀ ਲਈ ਆਈ.ਏ.ਐਸ./ਪੀ.ਸੀ.ਐਸ./ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਮਾਇਕਰੋ ਅਬਜਰਵਰ ਨਿਯੁਕਤ ਕਰਨ ਦੇ ਹੁਕਮ ਦਿੱਤੇ ਹਨ। ਜਾਰੀ ਹੁਕਮਾਂ ਅਨੁਸਾਰ ਮਾਈਕਰੋ ਅਬਜਰਵਰ ਕਮਿਸ਼ਨ ਵਲੋਂ ਪਹਿਲਾਂ ਤੋਂ ਨਿਯੁਕਤ ਅਬਜਰਵਰਾਂ ਰਾਹੀਂ ਆਪਣੀ ਰਿਪੋਰਟ ਪੇਸ਼ ਕਰਨਗੇ।

    ਕਾਂਗਰਸ ਦਾ ਹੀ ਝੰਡਾ ਹੋਵੇਗਾ ਬੁਲੰਦ- ਕੈਪਟਨ

    ਨਤੀਜਿਆਂ ਤੋਂ ਪਹਿਲਾਂ ਵਿਰੋਧੀਆਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਾਰ ਦੇ ਡਰੋਂ ਬੁਖਲਾਏ ਵਿਰੋਧੀ ਧਾਂਦਲੀ ਦੇ ਲਾ ਰਹੇ ਝੂਠੇ ਇਲਜ਼ਾਮ ਲਗਾ ਰਹੇ ਹਨ। ਸਥਾਨਕ ਚੋਣਾਂ ਚ ਕਾਂਗਰਸ ਦਾ ਹੀ ਝੰਡਾ ਬੁਲੰਦ ਹੋਵੇਗਾ।

    LEAVE A REPLY

    Please enter your comment!
    Please enter your name here