ਸਾਬਕਾ ਡਿਪਟੀ ਸਪੀਕਰ ਦੀ ਸ਼ਿਕਾਇਤ ‘ਤੇ ਪੰਜਾਬ ਦੇ ਸਨਅਤ ਮੰਤਰੀ ਅਰੋੜਾ ਨੂੰ ਲੋਕਪਾਲ ਦਾ ਨੋਟਿਸ !

    0
    172

    ਚੰਡੀਗੜ੍ਹ, (ਰਵਿੰਦਰ) :

    ਸਾਬਕਾ ਡਿਪਟੀ ਸਪੀਕਰ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਨੇਤਾ ਬੀਰ ਦਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਪੰਜਾਬ ਦੇ ਲੋਕਪਾਲ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੇ ਸਨਅਤ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਨੂੰ 12 ਅਕਤੂਬਰ ਤਕ ਜਵਾਬ ਦੇਣ ਲਈ ਕਿਹਾ ਹੈ। ਬੀਰ ਦਵਿੰਦਰ ਸਿੰਘ ਨੇ ਮੋਹਾਲੀ ’ਚ ਜੇਸੀਟੀ ਇਲੈਕਟ੍ਰਾਨਿਕਸ ਦੀ 32 ਏਕੜ ਜ਼ਮੀਨ ਕੌਡੀਆਂ ਦੇ ਭਾਅ ਜੀਆਰਜੀ ਡਿਵੈਲਪਰਸ ਨੂੰ 90 ਕਰੋੜ ਰੁਪਏ ’ਚ ਵੇਚਣ ਦਾ ਦੋਸ਼ ਲਗਾਇਆ ਸੀ। ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ 400 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜ਼ਮੀਨ ਨੂੰ ਵੇਚਣ ਲਈ ਵਿੱਤ ਵਿਭਾਗ ਤੋਂ ਐੱਨਓਸੀ ਨਹੀਂ ਲਈ ਗਈ ਤੇ ਨਾ ਹੀ ਐਡਵੋਕੇਟ ਜਨਰਲ ਦਫ਼ਤਰ ਤੋਂ ਪੁੱਛਿਆ ਗਿਆ। ਵਿਭਾਗ ਨੇ ਸਿਰਫ਼ ਕੁੱਝ ਪ੍ਰਾਈਵੇਟ ਵਕੀਲਾਂ ਨੂੰ ਸਲਾਹ ਲਈ ਹੈ। ਅਜਿਹੇ ਮੰਤਰੀ ਦੇ ਕਹਿਣ ’ਤੇ ਹੀ ਕੀਤਾ ਗਿਆ ਸੀ।ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਅਜਿਹਾ ਉਸ ਸਮੇਂ ਕੀਤਾ ਗਿਆ, ਜਦੋਂ ਕੋਰੋਨਾ ਕਾਰਨ ਪੰਜਾਬ ’ਚ ਕਰਫਿਊ ਲਾਗੂ ਸੀ ਤੇ ਕੋਈ ਵੀ ਅਧਿਕਾਰਕ ਸਰਗਰਮੀ ਨਹੀਂ ਹੋ ਰਹੀ ਸੀ। ਜਦੋਂ ਸਿਆਸੀ ਪਾਰਟੀਆਂ ਨੇ ਮਿਲ ਕੇ ਇਹ ਮੁੱਦਾ ਚੁੱਕਿਆ ਤਾਂ ਸਰਕਾਰ ਨੇ ਐਡਵੋਕੇਟ ਜਨਰਲ ਤੋਂ ਇਸ ਦੇ ਬਾਰੇ ਰਾਏ ਮੰਗੀ ਤੇ ਐਡਵੋਕੇਟ ਜਨਰਲ ਨੇ ਵੀ ਕਿਹਾ ਕਿ ਡੀਲ ਗ਼ਲਤ ਹੋਈ ਹੈ ਤੇ ਇਸ ਨਾਲ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਲੋਕਪਾਲ ਨੇ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਡਾਇਰੈਕਟਰ ਤੇ ਸੀਜੀਐੱਮ ਐੱਸਪੀ ਸਿੰਘ ਨੂੰ 12 ਅਕਤੂਬਰ ਲਈ ਨੋਟਿਸ ਜਾਰੀ ਕੀਤਾ ਹੈ।

     

    LEAVE A REPLY

    Please enter your comment!
    Please enter your name here