ਲਾਕਡਾਊਨ : ਪੀਐੱਮ ਮੋਦੀ ਕੱਲ੍ਹ ਸਵੇਰੇ 10 ਵਜੇ ਦੇਸ਼ ਵਾਸੀਆਂ ਨੂੰ ਕਰਨਗੇ ਸੰਬੋਧਨ !

    0
    119

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਅਪ੍ਰੈਲ ਨੂੰ ਯਾਨੀ ਕਿ ਕੱਲ ਸਵੇਰੇ 10 ਵਜੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਇਸ ਬਾਰੇ ਪੀ.ਐੱਮ.ਓ. ਦਫ਼ਤਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਇਸ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਾਕਡਾਊਨ ਨੂੰ ਲੈ ਕੇ ਚਰਚਾ ਕੀਤੀ ਜਾ ਸਕਦੀ ਹੈ।

    ਉਨ੍ਹਾਂ ਟਵੀਟ ‘ਚ ਲਿਖਿਆ, ‘ਕੱਲ੍ਹ 14 ਅਪ੍ਰੈਲ ਨੂੰ ਸਵੇਰੇ 10 ਵਜੇ ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਿਤ ਕਰਨਗੇ । ਪਿਛਲੇ ਮਹੀਨੇ 25 ਮਾਰਚ ਨੂੰ 21 ਦਿਨਾਂ ਲਈ ਲਾਕਡਾਊਨ ਦੀ ਸ਼ੁਰੂਆਤ ਹੋਈ ਸੀ ,ਜੋ 14 ਅਪ੍ਰੈਲ ਨੂੰ ਖ਼ਤਮ ਹੋ ਰਹੀ ਹੈ। ਸੂਤਰਾਂ ਅਨੁਸਾਰ ਲਾਕਡਾਊਨ ਵਿੱਚ ਵਾਧਾ ਹੋਣਾ ਆਮ ਦੱਸਿਆ ਜਾ ਰਿਹਾ ਹੈ।

    ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ 21 ਦਿਨਾਂ ਦਾ ਜਾਰੀ ਲਾਕਡਾਊਨ ਕੱਲ ਖ਼ਤਮ ਹੋ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਦੇਸ਼ ‘ਚ ਲਾਗੂ ਲਾਕਡਾਊਨ ਦਾ 14 ਅਪ੍ਰੈਲ ਨੂੰ ਆਖ਼ਰੀ ਦਿਨ ਹੈ। ਇਸ ਬਾਰੇ ਕੱਲ੍ਹ ਹੀ ਪਤਾ ਲਗੇਗਾ ਕਿ ਲਾਕਡਾਊਨ ਵਧੇਗਾ ਜਾਂ ਜਨਤਾ ਨੂੰ ਛੂਟ ਮਿਲੇਗੀ?

    LEAVE A REPLY

    Please enter your comment!
    Please enter your name here