ਰਿਕਸ਼ੇ ‘ਤੇ ਡਿਗਰੀਆਂ ਵੇਚਣ ਤੁਰੇ ਪੀਯੂ ਦੇ ਵਿਦਿਆਰਥੀ !

    0
    146

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਸਿਮਰਨ)

    ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਜੱਥੇਬੰਦੀਆਂ ਲਗਾਤਾਰ ਸਮੈਸਟਰ ਫ਼ੀਸ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਹਨ। ਸੋਮਵਾਰ ਨੂੰ ਇਹਨਾਂ ਜੱਥੇਬੰਦੀਆਂ ਨੇ ਰਿਕਸ਼ੇ ਉੱਤੇ ਡਿਗਰੀਆਂ ਵੇਚਦੇ ਹੋਏ ਵਿਅੰਗਮਈ ਪ੍ਰਦਰਸ਼ਨ ਕੀਤਾ।

    ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦ ਕਲਾਸਾਂ ਨਹੀਂ ਲੱਗ ਰਹੀਆਂ ਤਾਂ ਫ਼ੀਸ ਕਿਸ ਗੱਲ ਦੀ। ਉਹਨਾਂ ਦਾ ਕਹਿਣਾ ਹੈ ਕਿ ਆਨਲਾਈਨ ਕਲਾਸਾਂ ਦੇ ਵਿੱਚ ਵਿਦਿਆਰਥੀ ਯੂਨੀਵਰਸਿਟੀ ਦੀਆਂ ਹੋਰ ਸੁਵਿਧਾਵਾਂ ਜਿਵੇਂ ਕਿ ਲੈਬ ਨਹੀਂ ਵਰਤ ਰਹੇ, ਫੇਰ ਇਸਦੇ ਪੈਸੇ ਕਿਉਂ ਮੰਗੇ ਜਾ ਰਹੇ ਹਨ।

    ਵਿਦਿਆਰਥੀ ਕਾਂਊਸਲ ਦੇ ਪ੍ਰਧਾਨ ਚੇਤਨ ਚੌਧਰੀ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਆਰਥਿਕ ਸਮੱਸਿਆਵਾਂ ਆਈਆਂ ਅਤੇ ਬੜਿਆਂ ਦੀਆਂ ਨੌਕਰੀਆਂ ਚਲੀਆਂ ਗਈਆਂ। “ਐਸੇੇ ਵਿੱਚ ਉਹ ਕਿਵੇਂ ਆਪਣੇ ਬੱੱਚਿਆਂ ਦੀਆਂ ਏਨੀਆਂ ਫ਼ੀਸਾਂ ਭਰ ਸਕਣਗੇ ?”

    ਕਾਂਊਸਲ ਦੇ ਉਪ ਪ੍ਰਧਾਨ ਰਾਹੁਲ ਦਾ ਕਹਿਣਾ ਸੀ ਕਿ ਜਿਵੇਂ ਲੱਖਾਂ ਰੁਪਏ ਫ਼ੀਸ ਲੈ ਕੇ ਯੂਨੀਵਰਸਿਟੀ ਡਿਗਰੀਆਂ ਵੇਚ ਰਹੀ ਹੈ, ਉਵੇਂ ਹੀ ਉਹ ਡਿਗਰੀਆਂ ਵੇਚ ਕੇ ਯੂਨੀਵਰਸਿਟੀ ਨੂੰ ਇਕੱਠੇ ਕਰ ਕੇ ਦੇ ਦੇਣਗੇ ਤਾਂ ਕਿ ਵਿਦਿਆਰਥੀਆਂ ਤੋਂ ਫ਼ੀਸਾਂ ਨਾ ਲਈਆਂ ਜਾਣ।

    ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਸ਼ਾਂਤ ਕਰਨ ਲਈ ਗੱਲਬਾਤ ਦਾ ਰੁਖ਼ ਅਖ਼ਤਿਆਰ ਕੀਤਾ।

    LEAVE A REPLY

    Please enter your comment!
    Please enter your name here