ਮਹਿੰਗੀ ਸਿੱਖਿਆ ਖ਼ਿਲਾਫ਼ ਆਮ ਆਦਮੀ ਪਾਰਟੀ ਦਾ ਮੋਰਚਾ !

    0
    157

    ਅੰਮ੍ਰਿਤਸਰ, ਜਨਗਾਥਾ ਟਾਇਮਜ਼ : (ਸਿਮਰਨ)

    ਅੰਮ੍ਰਿਤਸਰ : ਮੈਡੀਕਲ ਸਿੱਖਿਆ ਦੀਆਂ ਫ਼ੀਸਾਂ ‘ਚ ਵਾਧੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ। ਇਸ ਤਹਿਤ ਅੱਜ ਪਾਰਟੀ ਵੱਲੋਂ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਕੋਠੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਬਣਾਇਆ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਰਕਰ, ਵਿਧਾਇਕ ਅਮਨ ਅਰੋੜਾ ਅਤੇ ਮੀਤ ਹੇਅਰ ਦੀ ਅਗਵਾਈ ‘ਚ ਜੀਟੀ ਰੋਡ ‘ਤੇ ਭਗਵਾਨ ਵਾਲਮੀਕਿ ਚੌਕ ਵਿੱਚ ਇਕੱਠੇ ਹੋਏ।

    ਇੱਥੋਂ ਪੈਦਲ ਮਾਰਚ ਕਰਦਿਆਂ ਵੱਡੀ ਗਿਣਤੀ ‘ਚ ਵੀ ਸੋਨੀ ਦੀ ਕੋਠੀ ਵੱਲ ਵਧੇ ਤਾਂ ਇਨ੍ਹਾਂ ਨੂੰ ਰਾਣੀ ਕਾ ਬਾਗ ਵਿਖੇ ਉਪੀ ਸੋਨੀ ਦੀ ਕੋਠੀ ਤੋਂ ਪਹਿਲਾਂ ਹੀ ਪੁਲਿਸ ਨੇ ਬੈਰੀਕੇਟਿੰਗ ਲਾ ਕੇ ਰੋਕ ਲਿਆ। ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਨੇ ਉੱਥੇ ਹੀ ਜ਼ਮੀਨ ‘ਤੇ ਬੈਠ ਕੇ ਸਰਕਾਰ ਤੇ ਓਪੀ ਸੋਨੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

    ਅਮਨ ਅਰੋੜਾ ਨੇ ਆਖਿਆ ਕਿ ਸਰਕਾਰ ਵੱਲੋਂ ਫ਼ੀਸਾਂ ਵਿੱਚ ਦੁੱਗਣਾ ਵਾਧਾ ਕਰਕੇ ਪੰਜਾਬ ਦੇ ਲੋਕਾਂ ਤੇ ਖ਼ਾਸ ਕਰਕੇ ਗ਼ਰੀਬ ਬੱਚਿਆਂ ਦੇ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਸੂਬੇ ਦੇ ਹਾਲਾਤ ਅਜਿਹੇ ਹਨ ਤੇ ਲੋਕਾਂ ਨੂੰ ਪਹਿਲਾਂ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਅਜਿਹੇ ਚ ਸਰਕਾਰ ਵੱਲੋਂ ਫ਼ੀਸਾਂ ਦੇ ਵਿੱਚ ਬੇਤਹਾਸ਼ਾ ਵਾਧਾ ਕਰਨਾ ਸ਼ਰੇਆਮ ਧੱਕਾ ਹੈ।

    LEAVE A REPLY

    Please enter your comment!
    Please enter your name here