ਫਰੂਟ ਮਾਰਕੀਟ ‘ਚ ਲੱਗੀ ਭਿਆਨਕ ਅੱਗ !

    0
    153

    ਲੁਧਿਆਣਾ, ਜਨਗਾਥਾ ਟਾਇਮਜ਼ : (ਸਿਮਰਨ)

    ਲੁਧਿਆਣਾ : ਲੁਧਿਆਣਾ ਵਿੱਚ ਲੰਘੀ ਦੇਰ ਰਾਤ ਬਹਾਦਰ ਕੇ ਰੋਡ ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਅਚਾਨਕ ਫਰੂਟ ਮਾਰਕੀਟ ਦੇ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਤੇਜ਼ ਹਵਾ ਚੱਲਣ ਕਰਕੇ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਤੋਂ ਬਾਅਦ ਤੁਰੰਤ ਮੌਕੇ ਤੇ ਆਗੂ ਬੁਝਾਊ ਅਮਲਾ ਪਹੁੰਚਿਆ ਅਤੇ ਉਨ੍ਹਾਂ ਨੇ ਆ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕੀਤਾ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਇਸ ਅੱਗ ਨਾਲ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

    ਮੌਕੇ ‘ਤੇ ਪਹੁੰਚੇ ਲੁਧਿਆਣਾ ਦੇ ਅੱਗ ਬਝਾਊ ਅਮਲੇ ਦੇ ਅਫ਼ਸਰ ਸ੍ਰਿਸ਼ਟੀ ਨਾਥ ਨੇ ਦੱਸਿਆ ਕਿ 10 ਵਜੇ ਦੇ ਕਰੀਬ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਜਿਸ ਤੋਂ ਬਾਅਦ ਤੁਰੰਤ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾ ਸ਼ੁਰੂ ਕਰ ਦਿੱਤਾ ਉਨ੍ਹਾਂ ਕਿਹਾ ਕਿ ਫ਼ਿਲਹਾਲ ਦੋ ਗੱਡੀਆਂ ਹੀ ਮੌਕੇ ਤੇ ਪਹੁੰਚੀਆਂ ਸਨ। ਉਨ੍ਹਾਂ ਕਿਹਾ ਕਿ ਅੱਗ ਕਰੇਟਾਂ ਨੂੰ ਲੱਗੀ ਹੈ।

    LEAVE A REPLY

    Please enter your comment!
    Please enter your name here