ਪੰਜਾਬ ‘ਚ ਵਿਦਿਆਰਥੀਆਂ ਦੇ ਆਨਲਾਈਨ ਪੇਪਰਾਂ ਲਈ ਡੇਟਸ਼ੀਟ ਜਾਰੀ !

    0
    155

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਪੰਜਾਬ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਆਨਲਾਈਨ ਟੈਸਟ ਹੋਣਗੇ। ਇਸ ਸੰਬੰਧੀ ਡਾਇਰੈਕਟਰ ਐੱਸਸੀਆਰਟੀ ਨੇ ਵੀਰਵਾਰ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਮੁਤਾਬਕ ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਛੇਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਬਜੈਕਟਿਵ ਟੈਸਟ ਅਧਿਆਪਕ-ਵਿਦਿਆਰਥੀ ਵਟਸਐਪ ਗਰੁੱਪ ਵੱਲੋਂ ਆਨਲਾਈਨ ਲਏ ਜਾਣਗੇ।

    ਇਸ ਸੰਬੰਧੀ ਪ੍ਰਸ਼ਨ-ਪੱਤਰ ਹੈੱਡ ਆਫ਼ਿਸ ਵੱਲੋਂ ਤਿਆਰ ਕਰਕੇ ਆਨਲਾਈਨ ਭੇਜੇ ਜਾਣਗੇ। 20 ਅੰਕਾਂ ਦੇ ਟੈਸਟ ‘ਚ ਅਬਜੈਕਟਿਵ ਤੇ ਸਬਜੈਕਟਿਵ ਦੋਵੇਂ ਤਰ੍ਹਾਂ ਦੇ ਸਵਾਲ ਹੋਣਗੇ। ਵਿਦਿਆਰਥੀਆਂ ਦੇ ਇਹ ਟੈਸਟ ਚੈੱਕ ਕਰਨ ਲਈ ਅਧਿਆਪਕਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ। ਸੰਬੰਧਤ ਵਿਸ਼ੇ ਦੇ ਅਧਿਆਪਕ ਜਮਾਤ ਇੰਚਾਰਜ ਨਾਲ ਮਿਲ ਕੇ ਵਿਦਿਆਰਥੀਆਂ ਦੇ ਅੰਕਾਂ ਦਾ ਰਿਕਾਰਡ ਤਿਆਰ ਕਰਨਗੇ।

    6ਵੀਂ ਤੋਂ 10ਵੀਂ ਤਕ ਦੀਆਂ ਜਮਾਤਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਜਦਕਿ 11ਵੀਂ ਤੇ 12ਵੀਂ ਦੀ ਡੇਟਸ਼ੀਟ ਸਕੂਲ ਮੁਖੀ ਆਪਣੇ ਪੱਧਰ ‘ਤੇ ਤਿਆਰ ਕਰਨਗੇ ਤੇ ਆਨਲਾਈਨ ਪੇਪਰ ਲੈਣਗੇ। 6ਵੀਂ ਤੋਂ 12ਵੀਂ ਦਾ ਅਪ੍ਰੈਲ ਤੋਂ ਮਈ ਤਕ ਦਾ ਦੋ ਮਹੀਨਿਆਂ ਦਾ ਸਿਲੇਬਸ ਟੀਵੀ ਚੈਨਲਾਂ, ਜ਼ੂਮ ਕਲਾਸ, ਪੀਡੀਐੱਫ ਆਸਾਈਨਮੈਂਟਾਂ ਜ਼ਰੀਏ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ।

    LEAVE A REPLY

    Please enter your comment!
    Please enter your name here