ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਜ਼ਮੀਨ ਚੀਨ ਨੂੰ ਸੌਂਪੀ: ਰਾਹੁਲ

    0
    150

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਸਿਮਰਨ)

    ਨਵੀਂ ਦਿੱਲੀ : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੱਦਾਖ ਵਿੱਚ ਚੀਨ ਨਾਲ ਪੈਦਾ ਹੋਏ ਵਿਵਾਦ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨੂੰ ਲੈ ਕੇ ਆਖਿਆ ਹੈ ਕਿ ਪ੍ਰਧਾਨ ਮੰਤਰੀ ਨੇ ਭਾਰਤੀ ਖੇਤਰ ਚੀਨ ਨੂੰ ਸੌਂਪ ਦਿੱਤਾ ਹੈ।

    ਉਨ੍ਹਾਂ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਨੇ ਚੀਨੀ ਹਮਲੇ ਸਾਹਮਣੇ ਭਾਰਤੀ ਖੇਤਰ ਚੀਨ ਨੂੰ ਸੌਂਪ ਦਿੱਤਾ ਹੈ।’

    ਕਾਂਗਰਸੀ ਆਗੂ ਨੇ ਸਵਾਲ ਕੀਤਾ ਕਿ ਜੇ ਇਹ ਧਰਤੀ ਚੀਨ ਦੀ ਹੈ ਤਾਂ ਸਾਡੇ ਸੈਨਿਕਾਂ ਨੂੰ ਕਿਉਂ ਸ਼ਹੀਦ ਕੀਤਾ ਗਿਆ? ਉਹ ਕਿੱਥੇ ਸ਼ਹੀਦ ਹੋਏ? ‘ ਮਹੱਤਵਪੂਰਨ ਗੱਲ ਇਹ ਹੈ ਕਿ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤ-ਚੀਨ ਤਣਾਅ ਬਾਰੇ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿਚ ਕਿਹਾ ਸੀ ਕਿ ਨਾ ਤਾਂ ਕੋਈ ਸਾਡੇ ਖੇਤਰ ਵਿਚ ਦਾਖ਼ਲ ਹੋਇਆ ਅਤੇ ਨਾ ਹੀ ਕਿਸੇ ਨੇ ਸਾਡੀ ਚੌਕੀ ਹਾਸਲ ਕੀਤੀ।

    ਪ੍ਰਧਾਨ ਮੰਤਰੀ ਨੇ ਇਸ ਬੈਠਕ ਦੇ ਅਖੀਰ ਵਿਚ ਕਿਹਾ ਕਿ ਚੀਨ ਨੇ ਜੋ ਕੀਤਾ ਹੈ, ਉਸ ਨਾਲ ਪੂਰਾ ਦੇਸ਼ ਦੁਖੀ ਅਤੇ ਨਾਰਾਜ਼ ਹੈ।

    LEAVE A REPLY

    Please enter your comment!
    Please enter your name here