ਪੁਲਵਾਮਾ ਵਰਗੇ ਆਤਮਘਾਤੀ ਹਮਲੇ ਦੀ ਸਾਜਿਸ਼ ਸੰਬੰਧੀ ਵੱਡਾ ਖੁਲਾਸਾ !

    0
    169

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਬਾਰੂਦ ਨਾਲ ਭਰੀ ਕਾਰ ਮਾਮਲੇ ‘ਚ ਸੁਰੱਖਿਆ ਦਸਤਿਆਂ ਨੂੰ ਅੱਜ ਇਕ ਹੋਰ ਵੱਡੀ ਸਫ਼ਲਤਾ ਮਿਲੀ ਹੈ। ਪੁਲਵਾਮਾ ‘ਚ ਜਿਸ ਕਾਰ ‘ਚ ਬਾਰੂਦ ਪਿਆ ਗਿਆ ਸੀ ਉਸ ਦੇ ਮਾਲਕ ਦੀ ਪਹਿਚਾਣ ਹਿਦਯਾਤੁੱਲਾ ਦੇ ਰੂਪ ‘ਚ ਹੋਈ ਹੈ ਜੋ ਸ਼ੋਪੀਆ ਦਾ ਰਹਿਣ ਵਾਲਾ ਹੈ ਅਤੇ ਹਿਦਾਯਾਤੁੱਲਾ 2019 ਤੋਂ ‘ਹਿਜ਼ਬੁਲ ਮੁਜਾਹਿਦੀਨ’ ਦਾ ਸਰਗਰਮ ਅੱਤਵਾਦੀ ਹੈ।

    ਦੱਸ ਦੇਈਏ ਕਿਜੰਮੂ ਕਸ਼ਮੀਰ ‘ਚ ਵੀਰਵਾਰ ਨੂੰ ਸੁਰੱਖਿਆ ਬਲਾਂ ਨੇ ਪੁਲਵਾਮਾ ਵਰਗੇ ਵੱਡੇ ਆਤਮਘਾਤੀ ਹਮਲੇ ਦੀ ਇੱਕ ਹੋਰ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਫ਼ੌਜ ਨੇ ਪੁਲਵਾਮਾ ਦੇ ਅਯਾਨ ਗੁੰਡ ਖੇਤਰ ਤੋਂ ਆਈਈਡੀ ਨਾਲ ਲੈਸ ਸੈਂਟਰੋ ਕਾਰ ਬਰਾਮਦ ਕੀਤੀ ਸੀ, ਜਿਸ ਨੂੰ ਬਾਅਦ ‘ਚ ਬੰਬ ਨਕਾਰਾ ਦਸਤੇ ਨੇ ਸੁਰੱਖਿਅਤ ਢੰਗ ਨਾਲ ਤਬਾਹ ਕਰ ਦਿੱਤਾ ਹੈ।

    ਆਈਈਡੀ ਨਾਲ ਲੈਸ ਇਹ ਗੱਡੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਹਿਜ਼ਬੁਲ ਮੁਜ਼ਾਹਿਦੀਨ ਅਤੇ ਜੈਸ਼-ਏ-ਮੁਹੰਮਦ ਨੇ ਡਿਜ਼ਾਇਨ ਕੀਤੀ ਸੀ। ਇਸ ਗੱਡੀ ‘ਚ ਪਈ ਆਈਈਡੀ ਦਾ ਭਾਰ ਘੱਟੋ-ਘੱਟ 40 ਤੋਂ 45 ਕਿਲੋਗ੍ਰਾਮ ਸੀ। ਸੁਰੱਖਿਆ ਬਲਾਂ ਦੀ ਚੌਕਸੀ ਅਤੇ ਸਮੇਂ ਸਿਰ ਚੁੱਕੇ ਕਦਮਾਂ ਨੇ ਇਕ ਵੱਡੀ ਅੱਤਵਾਦੀ ਘਟਨਾ ਨੂੰ ਰੋਕ ਦਿੱਤਾ ਹੈ।

    LEAVE A REPLY

    Please enter your comment!
    Please enter your name here