ਨਹੀਂ ਰਹੇ ਮਸ਼ਹੂਰ ਅਦਾਕਾਰ ਅਨੁਪਮ ਸ਼ਿਆਮ, 63 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

    0
    109

    ਮੁੰਬਈ, ਜਨਗਾਥਾ ਟਾਇਮਜ਼: (ਰੁਪਿੰਦਰ)

    ‘ਮਨ ਕੀ ਆਵਾਜ਼ ਪ੍ਰਤਿਗਿਆ’ ਵਿਚ ਠਾਕੁਰ ਸੱਜਣ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਬਜ਼ੁਰਗ ਅਦਾਕਾਰ ਅਨੁਪਮ ਸ਼ਿਆਮ ਓਝਾ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਹੈ। ਕਈ ਫ਼ਿਲਮਾਂ ਅਤੇ ਸੀਰੀਅਲਾਂ ਵਿੱਚ ਕੰਮ ਚੁੱਕੇ ਉਝਾ ਦੀ ਲੰਬੀ ਬਿਮਾਰੀ ਤੋਂ ਬਾਅਦ ਐਤਵਾਰ ਨੂੰ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਹੈ।

    ਉਹ 63 ਸਾਲਾਂ ਦੇ ਸਨ। ਉਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਕਿਡਨੀ ਸੰਬੰਧੀ ਸਮੱਸਿਆਵਾਂ ਕਾਰਨ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ,ਜਿੱਥੇ ਉਹ ਇੰਟੈਂਸਿਵ ਕੇਅਰ ਸੈਂਟਰ ਵਿਚ ਸੀ। ਉਨ੍ਹਾਂ ਨੂੰ ਪਿਛਲੇ ਕੁੱਝ ਦਿਨਾਂ ਤੋਂ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਉਹ ਕਾਫ਼ੀ ਲੰਮੇ ਸਮੇਂ ਤੋਂ ਬਿਮਾਰ ਸਨ।

    ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਅਨੁਪਮ ਸ਼ਿਆਮ ਨੂੰ ਬਿਮਾਰੀ ਦੇ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਫਿਰ ਉਨ੍ਹਾਂ ਦੇ ਭਰਾ ਨੇ ਮਾੜੀ ਵਿੱਤੀ ਹਾਲਤ ਦਾ ਹਵਾਲਾ ਦਿੰਦੇ ਹੋਏ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਸੀ। ਹਾਲਾਂਕਿ ਅਨੁਪਮ ਇਲਾਜ ਤੋਂ ਬਾਅਦ ਕੰਮ ‘ਤੇ ਪਰਤੇ, ਉਨ੍ਹਾਂ ਨੂੰ ਹਫ਼ਤੇ ‘ਚ ਤਿੰਨ ਵਾਰ ਡਾਇਲਸਿਸ ਕਰਵਾਉਣਾ ਪਿਆ।ਦੱਸ ਦੇਈਏ ਕਿ ਅਨੁਪਮ ਸ਼ਿਆਮ ਦਾ ਜਨਮ 20 ਸਤੰਬਰ 1957 ਨੂੰ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿਚ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਤਾਪਗੜ੍ਹ ਤੋਂ ਕੀਤੀ। ਬਾਅਦ ਵਿਚ ਉਨ੍ਹਾਂ ਨੇ ਭਾਰਤੇਂਦੂ ਨਾਟਯ ਅਕੈਡਮੀ, ਲਖਨਊ ਤੋਂ ਥੀਏਟਰ ਦੀ ਪੜ੍ਹਾਈ ਕੀਤੀ। ਦਿੱਲੀ ਆਉਣ ਤੋਂ ਬਾਅਦ ਉਹ ਸ਼੍ਰੀ ਰਾਮ ਸੈਂਟਰ ਰੰਗਮੰਡਲ ਵਿਚ ਸ਼ਾਮਲ ਹੋਏ ਅਤੇ ਫਿਰ ਉਨ੍ਹਾਂ ਦੀ ਅਦਾਕਾਰੀ ਦੇ ਹੁਨਰ ਨੂੰ ਨੈਸ਼ਨਲ ਸਕੂਲ ਆਫ਼ ਡਰਾਮਾ ਵਿਚ ਇਕ ਨਵਾਂ ਆਯਾਮ ਮਿਲਿਆ।

    ਅਨੁਪਮ ਸ਼ਿਆਮ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ ਪਰ ਉਨ੍ਹਾਂ ਨੂੰ ਸੀਰੀਅਲ ‘ਮਨ ਕੀ ਆਵਾਜ਼ ਪ੍ਰਤਿਗਿਆ’ ਤੋਂ ਕਾਫੀ ਪ੍ਰਸਿੱਧੀ ਮਿਲੀ। ਅਨੁਪਮ ਦੀ ਪ੍ਰਸਿੱਧੀ ਅਜਿਹੀ ਸੀ ਕਿ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਰੈਲੀ ਜਾਂ ਮੀਟਿੰਗ ਵਿਚ ਜਿੱਥੇ ਉਹ ਸ਼ਾਮਲ ਹੁੰਦੇ ਸੀ, ਉਥੇ ਇਕ ਸ਼ਾਨਦਾਰ ਇਕੱਠ ਹੁੰਦਾ ਸੀ।

    ਅਨੁਪਮ ਨੇ ‘ਅਮਰਾਵਤੀ ਕੀ ਕਥਾਏਂ’, ‘ਰਿਸ਼ਤੇ’, ‘ਕਿਉਂਕਿ…’, ‘ਜੀਨਾ ਇਸੀ ਕਾ ਨਾਮ ਹੈ’, ‘ਮਨ ਕੀ ਅਵਾਜ਼ ਪ੍ਰਤਿਗਿਆ’, ‘ਹਮਨੇ ਲੀ ਹੈ ਸ਼ਪਥ’, ‘ਡੋਲੀ ਅਰਮਾਨੋਂ ਕੀ, ਕ੍ਰਿਸ਼ਨਾ ਚਲੀ ਲੰਡਨ ਵਰਗੇ ਬਹੁਤ ਸਾਰੇ ਸੀਰੀਅਲਾਂ ਵਿਚ ਕੰਮ ਕੀਤਾ ਹੈ। ਉਨ੍ਹਾਂ ਨੇ ਸੰਘਰਸ਼, ਦੁਸ਼ਮਨ, ਦਿਲ ਸੇ, ਪਿਆਰ ਤੋ ਹੋਨਾ ਹੀ ਥਾ, ਪਰਜ਼ਾਨੀਆ, ਗੋਲਮਾਲ, ਨਾਇਕ: ਦਿ ਰੀਅਲ ਹੀਰੋ ਅਤੇ ਪਾਪ ਸ਼ਕਤੀ: ਦਿ ਪਾਵਰ ਵਰਗੀਆਂ ਫ਼ਿਲਮਾਂ ਵਿਚ ਵੀ ਆਪਣਾ ਨਾਮ ਬਣਾਇਆ।

     

    LEAVE A REPLY

    Please enter your comment!
    Please enter your name here