ਦਿੱਲੀ ‘ਚ 2 ਮਹੀਨਿਆਂ ਲਈ ਫ਼ਰੀ ਰਾਸ਼ਨ, ਆਟੋ-ਟੈਕਸੀ ਚਾਲਕਾਂ ਨੂੰ 5-5 ਹਜ਼ਾਰ ਰੁਪਏ ਮਿਲਣਗੇ

    0
    144

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਕੁੱਝ ਵੱਡੇ ਐਲਾਨ ਕੀਤੇ। ਸੀਐਮ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਅਸੀਂ ਅਗਲੇ 2 ਮਹੀਨਿਆਂ ਲਈ ਦਿੱਲੀ ਵਿੱਚ ਰਾਸ਼ਨ ਕਾਰਡ ਧਾਰਕਾਂ ਨੂੰ ਮੁਫ਼ਤ ਰਾਸ਼ਨ ਦੇਣਗੇ। ਸਰਕਾਰ ਦੇ ਇਸ ਐਲਾਨ ਨਾਲ ਲਗਭਗ 72 ਲੱਖ ਲੋਕਾਂ ਨੂੰ ਅਗਲੇ ਦੋ ਮਹੀਨਿਆਂ ਲਈ ਮੁਫ਼ਤ ਰਾਸ਼ਨ ਮਿਲੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਆਟੋ ਅਤੇ ਟੈਕਸੀ ਚਾਲਕਾਂ ਨੂੰ 5-5 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਤਕਰੀਬਨ ਡੇਢ ਲੱਖ ਡਰਾਈਵਰ ਮਦਦ ਕਰ ਸਕਣਗੇ।ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਦਿੱਲੀ ਵਿੱਚ ਤਾਲਾਬੰਦੀ ਲਗਾਈ ਹੈ, ਕਿਉਂਕਿ ਕੇਸ ਬਹੁਤ ਤੇਜ਼ੀ ਨਾਲ ਵੱਧ ਰਹੇ ਸਨ, ਪਰ ਇਸ ਤਾਲਾਬੰਦੀ ਦੌਰਾਨ ਗ਼ਰੀਬ ਅਤੇ ਮਜ਼ਦੂਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ, ਅਜਿਹੀ ਸਥਿਤੀ ਵਿੱਚ ਸਰਕਾਰ ਨੇ ਮਜ਼ਦੂਰਾਂ ਦੇ ਖਾਤਿਆਂ ਵਿੱਚ 5-5 ਹਜ਼ਾਰ ਰੁਪਏ ਪਾਉਣ ਦਾ ਕੰਮ ਕੀਤਾ ਹੈ।

    ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਬਹੁਤ ਘਾਤਕ ਹੈ। ਕੇਜਰੀਵਾਲ ਨੇ ਇਸ ਦੌਰਾਨ ਕਿਹਾ ਕਿ ਮੇਰੀ ਘੋਸ਼ਣਾ ਦਾ ਇਹ ਮਤਲਬ ਨਹੀਂ ਹੋਵੇਗਾ ਕਿ ਅਗਲੇ ਦੋ ਮਹੀਨਿਆਂ ਤਕ ਦਿੱਲੀ ਵਿਚ ਤਾਲਾਬੰਦੀ ਜਾਰੀ ਰਹੇਗੀ, ਅਸੀਂ ਚਾਹੁੰਦੇ ਹਾਂ ਕਿ ਸਥਿਤੀ ਸੁਧਾਰੀ ਜਾਵੇ ਅਤੇ ਤਾਲਾਬੰਦੀ ਹਟਾਈ ਜਾਵੇ।

    LEAVE A REPLY

    Please enter your comment!
    Please enter your name here