ਜੰਮੂ-ਕਸ਼ਮੀਰ ‘ਤੇ ਅਮਰੀਕਾ ਦਾ ਸਟੈਂਡ, ਪਹਿਲੀ ਵਾਰ ਆਇਆ ਜੋਅ ਬਾਇਡਨ ਦਾ ਬਿਆਨ

    0
    145

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਪ੍ਰਸਾਸ਼ਨ ਵਲੋਂ ਕਿਹਾ ਕਿ ਉਨ੍ਹਾਂ ਜੰਮੂ-ਕਸ਼ਮੀਰ ਨੀਤੀ ‘ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬਾਇਡਨ ਪ੍ਰਸਾਸ਼ਨ ਨੇ ਉੱਥੇ 4ਜੀ ਇੰਟਰਨੈੱਟ ਸੇਵੀ ਬਹਾਲੀ ਦਾ ਸਵਾਗਤ ਕੀਤਾ। ਇਸ ਸੰਬੰਧੀ ਮੰਤਰਾਲਾ ਦੇ ਹੁਲਾਰੇ ਨੇਡ ਪ੍ਰਾਈਸ ਨੇ ਪੱਤਰਕਾਰਾਂ ਨੂੰ ਕਿਹਾ, “ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾ ਕਿ ਖੇਤਰ ‘ਚ ਅਮਰੀਕਾ ਦੀ ਨੀਤੀ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ।”

    ਵਿਦੇਸ਼ ਮੰਤਰਾਲੇ ਦੇ ਦੱਖਣੀ ਤੇ ਕੇਂਦਰੀ ਏਸ਼ੀਆ ਬਿਊਰੋ ਨੇ ਟਵੀਟ ਕੀਤਾ ਸੀ, “ਅਸੀਂ ਭਾਰਤ ਦੇ ਜੰਮੂ-ਕਸ਼ਮੀਰ ਵਿੱਚ 4 ਜੀ ਇੰਟਰਨੈੱਟ ਦੀ ਸਹੂਲਤ ਨੂੰ ਬਹਾਲ ਕਰਨ ਦਾ ਸਵਾਗਤ ਕਰਦੇ ਹਾਂ। ਇਹ ਸਥਾਨਕ ਨਿਵਾਸੀਆਂ ਲਈ ਅਹਿਮ ਕਦਮ ਹੈ ਤੇ ਅਸੀਂ ਜੰਮੂ-ਕਸ਼ਮੀਰ ਵਿਚ ਆਮ ਸਥਿਤੀ ਬਹਾਲ ਕਰਨ ਲਈ ਰਾਜਨੀਤਕ ਤੇ ਆਰਥਿਕ ਤਰੱਕੀ ਜਾਰੀ ਰੱਖਣ ਦੀ ਉਮੀਦ ਕਰਦੇ ਹਾਂ।”

    ਦੱਸ ਦਈਏ ਕਿ ਪੂਰੇ ਜੰਮੂ-ਕਸ਼ਮੀਰ ਵਿੱਚ 4 ਜੀ ਮੋਬਾਈਲ ਇੰਟਰਨੈੱਟ ਸੇਵਾ 5 ਫਰਵਰੀ ਨੂੰ ਬਹਾਲ ਕਰ ਦਿੱਤੀ ਗਈ ਸੀ। ਠੀਕ ਡੇਢ ਸਾਲ ਪਹਿਲਾਂ ਅਗਸਤ 2019 ਵਿੱਚ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰਾਜ ਦਾ ਰੁਤਬਾ ਹਟਾ ਦਿੱਤਾ ਤੇ ਇਸਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ, ਜਿਸ ਤੋਂ ਬਾਅਦ 4 ਜੀ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ।

    ਇਸ ‘ਤੇ ਹੁਣ ਪਾਕਿਸਤਾਨ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ। ਇਸਲਾਮਾਬਾਦ ਵਿੱਚ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਕਿਹਾ, “ਜੰਮੂ-ਕਸ਼ਮੀਰ ਦੀ ਸਥਿਤੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਕਈ ਮਤੇ ਤੇ ਅੰਤਰਰਾਸ਼ਟਰੀ ਭਾਈਚਾਰੇ ਰਾਹੀਂ ਵਿਵਾਦਤ ਰਹੀ ਹੈ, ਜਿਸ ਸਥਿਤੀ ਵਿੱਚ ਇਹ ਅਸੰਗਤ ਹੈ।”

    LEAVE A REPLY

    Please enter your comment!
    Please enter your name here