ਜਦ ਗੱਡੀ ‘ਤੇ ਲੱਗਾ ਹੋਵੇਗਾ ‘ਫਾਸਟੈਗ’ ਤਾਂ ਮਿਲੇਗਾ ਟੋਲ ਟੈਕਸ ‘ਚ ਡਿਸਕਾਊਂਟ :

    0
    123

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਨੇ ਬੁੱਧਵਾਰ ਨੂੰ ਦੇਸ਼ ਦੇ ਸਾਰੇ ਰਾਸ਼ਟਰੀ ਰਾਜ ਮਾਰਗ ਟੋਲ ਪਲਾਜ਼ਿਆਂ ‘ਤੇ ਵਾਪਸੀ ਯਾਤਰਾ ਛੂਟ ਜਾਂ ਕਿਸੇ ਹੋਰ ਛੋਟ ਲਈ ‘ਫਾਸਟੈਗ’ ਦੀ ਵਰਤੋਂ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ ਕਿਸੇ ਵੀ ਡਰਾਈਵਰ ਲਈ ਜੋ 24 ਘੰਟਿਆਂ ਦੇ ਅੰਦਰ ਵਾਪਸੀ ਦੀ ਯਾਤਰਾ ਦੀ ਛੋਟ ਜਾਂ ਕਿਸੇ ਹੋਰ ਸਥਾਨਕ ਛੂਟ ਦਾ ਦਾਅਵਾ ਕਰਦਾ ਹੈ, ਨੂੰ ਆਪਣੇ ਵਾਹਨ ‘ਤੇ ਇੱਕ ਵੈਧ ‘ਫਾਸਟੈਗ’ ਲਾਉਣਾ ਲਾਜ਼ਮੀ ਹੋਵੇਗਾ।

    ਇਹ ਰਾਸ਼ਟਰੀ ਰਾਜ ਮਾਰਗਾਂ ਦੇ ਡਿਊਟੀ ਪਲਾਜ਼ਿਆਂ ਤੇ ਡਿਜੀਟਲ ਭੁਗਤਾਨਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਹੈ। ਅਜਿਹੀ ਛੂਟ ਪ੍ਰਾਪਤ ਕਰਨ ਲਈ ਫੀਸ ਸਿਰਫ ਪੂਰਵ-ਅਦਾਇਗੀ ਤਰੀਕਿਆਂ, ਸਮਾਰਟ ਕਾਰਡ ਜਾਂ ‘ਫਾਸਟੈਗ’ ਆਦਿ ਦੁਆਰਾ ਭੁਗਤਾਨ ਕੀਤੀ ਜਾਏਗੀ।

    ਇਸ ਸੋਧ ਨਾਲ ਇਹ ਵੀ ਸੰਭਵ ਹੋ ਸਕੇਗਾ ਕਿ 24 ਘੰਟਿਆਂ ਦੇ ਅੰਦਰ ਵਾਪਸੀ ਦੀ ਯਾਤਰਾ ਲਈ ਛੋਟ ਉਪਲੱਬਧ ਹੈ ਤਾਂ ਪਹਿਲਾਂ ਦੀ ਰਸੀਦ ਜਾਂ ਜਾਣਕਾਰੀ ਦੀ ਜ਼ਰੂਰਤ ਨਹੀਂ ਹੋਏਗੀ ਤੇ ਸੰਬੰਧਤ ਨਾਗਰਿਕ ਨੂੰ ਇਹ ਛੋਟ ਆਪਣੇ ਆਪ ਮਿਲ ਜਾਵੇਗੀ। ਇਸ ਦੇ ਲਈ ਇਹ ਜ਼ਰੂਰੀ ਹੋਏਗਾ ਕਿ ਵਾਪਸੀ ਦੀ ਯਾਤਰਾ 24 ਘੰਟਿਆਂ ਦੇ ਅੰਦਰ ਕੀਤੀ ਜਾਣੀ ਚਾਹੀਦੀ ਹੈ ਤੇ ਸੰਬੰਧਤ ਵਾਹਨ ਨਾਲ ਇੱਕ ਕੰਮ ਕਰਨ ਵਾਲਾ ‘ਫਾਸਟੈਗ’ ਜੁੜਿਆ ਹੋਣਾ ਚਾਹੀਦਾ ਹੈ।

    LEAVE A REPLY

    Please enter your comment!
    Please enter your name here