ਗੰਨੇ ਦਾ ਰੇਟ ਤੇ ਪਿਛਲਾ ਬਕਾਇਆ ਲੈਣ ਲਈ 20 ਅਗਸਤ ਤੋਂ ਵੱਡਾ ਕਿਸਾਨ ਅੰਦੋਲਨ ਸ਼ੁਰੂ ਕਰਨ ਦਾ ਐਲਾਨ

    0
    166

    ਚੰਡੀਗੜ੍ਹ, (ਰਵਿੰਦਰ) :

    ਕਿਸਾਨ ਜੱਥੇਬੰਦੀਆਂ ਵੱਲੋਂ ਪੰਜਾਬ ਵਿਚ ਗੰਨੇ ਦੀ ਅਹਿਮ ਫ਼ਸਲ ਤੇ ਭਰਵੀਂ ਵਿਚਾਰ ਚਰਚਾ ਕਰਕੇ ਫ਼ੈਸਲਾ ਕੀਤਾ ਗਿਆ ਕਿ 20 ਅਗਸਤ ਦਿਨ ਸ਼ੁਕਰਵਾਰ ਸਵੇਰੇ 9 ਵਜੇ ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਵੱਲੋਂ ਜਲੰਧਰ ਵਿਖੇ ਫਗਵਾੜਾ ਨੈਸ਼ਨਲ ਹਾਈ ਵੇਅ ਤੇ ਧੰਨੋਵਾਲੀ ਫਾਟਕ ਦੇ ਕੋਲ ਅਣਮਿੱਥੇ ਸਮੇੰ ਦਾ ਧਰਨਾ ਲਾਇਆ ਜਾਵੇਗਾ। ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਐਲਾਨ ਕਰੇ ਗੰਨੇ ਦਾ ਰੇਟ 2021 22 ਸੀਜਨ ਦਾ ਰੇਟ 400 ਰੁਪਏ ਤੇ ਕਿਸਾਨਾਂ ਦਾ ਪਿਛਲਾ ਸਾਰਾ ਬਕਾਇਆ ਤੁਰੰਤ ਔਲਾਨ ਕਰੇ।

    ਕਿਸਾਨ ਆਗੂਆਂ ਨੇ ਕਿਹਾ ਹੈ ਕਿ ਦੋ ਹਜਾਰ ਸਤਾਰਾਂ ਤੋਂ ਲੈ ਕੇ ਪੰਜ ਸਾਲ ਹੋ ਗਏ ਸਰਕਾਰ ਨੇ ਗੰਨੇ ਦਾ ਇਕ ਵੀ ਰੁਪਿਆ ਰੇਟ ਨਹੀਂ ਵਧਾਇਆ ਅਤੇਕਿਸਾਨਾਵੱਲੋਂ ਵੇਚੀ ਗੰਨੇ ਦੀ ਫ਼ਸਲ ਦਾ ਕਰੋੜਾਂ ਰੁਪਏ ਸਰਕਾਰ ਨੱਪੀ ਬੈਠੀ ਹੈ ਜਦੋਂ ਕਿ ਬਾਜ਼ਾਰ ਵਿੱਚ ਬਾਕੀ ਸਾਰੀਆਂ ਹੀ ਚੀਜ਼ਾਂ ਦੇ ਰੇਟ ਡਿਉੜੇ ਤੋਂ ਵੱਧ ਗਏ ਹਨ, ਗੰਨੇ ਦਾ ਰੇਟ ਵੀ ਉਸ ਹਿਸਾਬ ਨਾਲ ਵਧਾਇਆ ਜਾਵੇ। ਪੰਜਾਬ ਵਿੱਚ ਗੰਨੇ ਦਾ ਰੇਟ ਭਾਰਤ ਦੀਆਂ ਸਾਰੀਆਂ ਸਟੇਟਾਂ ਨਾਲੋਂ ਘੱਟ ਹੈ ਜਦੋਂ ਕਿ ਪੰਜਾਬ ਦੇ ਗੰਨੇ ਚੋਂ ਖੰਡ ਜਿਹੜੀ ਉਹ ਸਾਰੀਆਂ ਸਟੇਟਾਂ ਨਾਲੋਂ ਵੱਧ ਨਿਕਲਦੀ ਹੈ।ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਮੋਰਚੇ ਦੇ ਸੀਨੀਅਰ ਆਗੂ ਡਾ ਦਰਸ਼ਨਪਾਲ ਬਲਬੀਰ ਸਿੰਘ ਰਾਜੇਵਾਲਬੂਟਾ ਸਿੰਘ ਬੁਰਜਗਿੱਲ ਜਗਜੀਤ ਸਿੰਘ ਡੱਲੇਵਾਲਾ ਹਰਮੀਤ ਸਿੰਘ ਕਾਦੀਆਂ ਹਰਿੰਦਰ ਸਿੰਘ ਲੱਖੋਵਾਲ ਰੁਲਦੂ ਸਿੰਘ ਮਾਨਸਾ ਸਤਨਾਮ ਸਿੰਘ ਅਜਨਾਲਾ ਬਲਦੇਵ ਸਿੰਘ ਨਿਹਾਲਗੜ੍ਹ ਮੇਜਰ ਸਿੰਘ ਪੁੰਨਾਂਵਾਲ ਬਲਦੇਵ ਸਿੰਘ ਸਰਸਾ ਕਾਕਾ ਸਿੰਘ ਕੌਟੜਾ ਜਗਮੋਹਨ ਸਿੰਘ ਪਟਿਆਲਾ ਸੁਰਜੀਤ ਸਿੰਘ ਫੂਲ ਹਰਪਾਲ ਸਿੰਘ ਸੰਘਾ ਸੁਖਪਾਲ ਸਿੰਘ ਡੱਫਰ ਹਾਜ਼ਰ ਸਨ।

    ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਸਕੱਤਰ ਹਰਜੀਤ ਸਿੰਘ ਰਵੀ ਦੋਆਬਾ ਕਿਸਾਨ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਅਮਰਜੀਤ ਸਿੰਘ ਰੜਾ ਨੇ ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿਚ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਾਰੇ ਪੱਖਾਂ ਨੂੰ ਵਿਚਾਰਿਆ ਗਿਆ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਝੁਕਾਉਣ ਲਈ ਕਿਸਾਨ ਅੰਦੋਲਨ ਨੂੰ ਹੋਰ ਵਿਸਤਾਰ ਉਸਾਰੀ ਅਤੇ ਤੇਜ਼ ਤੇਜ਼ ਕੀਤਾ ਜਾਵੇਗਾ।

    ਕਿਸਾਨ ਆਗੂਆਂ ਨੇ ਕਿਹਾ ਕਿ ਘੋਲ ਦੇ ਪੰਜਾਬ ਮਾਡਲ ਨੂੰ ਅੱਗੇ ਉਤਰਾਖੰਡ ਅਤੇ ਯੂਪੀ ਵਿੱਚ ਤੇਜ਼ੀ ਨਾਲ ਫੈਲਾਇਆ ਜਾਵੇਗਾ ਤੇ ਦੇਸ਼ ਦੀਆਂ ਸਾਰੀਆਂ ਹੀ ਜੱਥੇਬੰਦੀਆਂ ਵਲੋਂ ਛੱਬੀ ਸਤਾਈ ਅਗਸਤ ਨੂੰ ਸਿੰਗੂ ਬਾਰਡਰ ਤੇ ਕਨਵੈਨਸ਼ਨ ਕਰ ਕੇ ਘੋਲ ਨੂੰ ਹੋਰ ਤੇਜ਼ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here