ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਕੁਣਾਲ ਪਾਂਡਿਆ ਦੇ ਪਿਤਾ ਦਾ ਹੋਇਆ ਦਿਹਾਂਤ

    0
    121

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਭਾਰਤੀ ਕ੍ਰਿਕਟ ਟੀਮ ਦੇ 2 ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਤੇ ਕੁਣਾਲ ਪਾਂਡਿਆ ਦੇ ਪਿਤਾ ਦਾ ਅੱਜ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਕਾਰਡਿਕ ਅਰੇਸਟ ਆਉਣ ਕਾਰਨ ਹੋਇਆ ਹੈ। ਬੜੌਦਾ ਟੀਮ ਦੀ ਕਪਤਾਨੀ ਕਰ ਰਹੇ ਕੁਣਾਲ ਪਾਂਡਿਆ ਸ਼ਇਅਦ ਮੁਸ਼ਤਾਕ ਅਲੀ ਟਰਾਫ਼ੀ ਟੂਰਨਾਂਮੈਂਟ ਵਿਚਾਲੇ ਛੱਡ ਕੇ ਘਰ ਪਰਤ ਗਏ ਹਨ। ਜਦੋਂਕਿ ਉਨ੍ਹਾਂ ਭਰਾ ਹਾਰਦਿਕ ਪਾਂਡਿਆ ਇੰਗਲੈਂਦ ਦੇ ਖ਼ਿਲਾਫ਼ ਹੋਣ ਵਾਲੀ ਲੜੀ ਲਈ ਤਿਆਰ ਕਰ ਰਹੇ ਹਨ।

    ਦੋਵੇਂ ਭਰਾ ਬੜੌਦਾ ਲਈ ਸੱਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਖੇਡ ਰਹੇ ਸਨ। ਪਿਤਾ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਹਾਰਦਿਕ ਪਾਂਡਿਆ ਅਤੇ ਕਰੂਨਾਲ ਪਾਂਡਿਆ ਆਪਣੇ ਘਰ ਲਈ ਰਵਾਨਾ ਹੋ ਗਏ। ਬੜੌਦਾ ਕ੍ਰਿਕਟ ਐਸੋਸੀਏਸ਼ਨ ਹਾਰਦਿਕ ਪਾਂਡਿਆ ਤੇ ਕੁਣਾਲ ਪਾਂਡਿਆ ਦੇ ਪਿਤਾ ਦੇ ਦਿਹਾਂਤ ‘ਤੇ ਸੋਗ ‘ਚ ਹੈ।

    ਕੁਣਾਲ ਪਾਂਡਿਆ ਸ਼ਇਅਦ ਮੁਸ਼ਤਾਕ ਅਲੀ ਟੂਰਨਾਮੈਂਟ ‘ਚ ਬੱਲੇ ਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਬੜੌਦਾ ਕ੍ਰਿਕਟ ਐਸੋਸੀਏਸ਼ਨ ਦੇ ਸੀਈਓ ਸ਼ਿਸ਼ਿਰ ਹਟੰਗਡੀ ਨੇ ਏਐਨਆਈ ਨੂੰ ਦੱਸਿਆ, ਹਾਂ ਕੁਣਾਲ ਪਾਂਡਿਆ ਨੇ ਟੀਮ ਦਾ ਬਾਓ ਬਬਲ ਛੱਡ ਦਿੱਤਾ ਹੈ, ਇਹ ਉਨ੍ਹਾਂ ਦੇ ਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਦੁਖ ਦਾ ਸਮਾਂ ਹੈ।

    LEAVE A REPLY

    Please enter your comment!
    Please enter your name here