ਕੌਂਸਲਰ ਕਲਸੀ ਵਲੋਂ ਮਹਿਲਾ ਪੱਤਰਕਾਰ ਨਾਲ ਕੀਤੀ ਬਦਸਲੂਕੀ ਦੇ ਕਾਂਡ ਲਈ ਸੰਘਰਸ਼ ਕਰੇਗਾ ਸਮੂਹ ਪੱਤਰਕਾਰ ਸੰਘ , ਪ੍ਰੈਸ ਕੋਸਲ ਆਫ ਇੰਡੀਆ ਨੂੰ ਕਰੇਗਾ ਸ਼ਿਕਾਇਤ- ਸ਼ਰਮਿੰਦਰ ਸਿੰਘ

    0
    128

    ਹੁਸ਼ਿਆਰਪੁਰ ( ਜਨਗਾਥਾ ਟਾਈਮਜ਼ ) ਸੱਚ ਦੀ ਪੱਤਰਕਾਰਿਤਾ ਕਰਨਾ ਦਾ ਜ਼ੋਖ਼ਮ ਭਰਿਆ ਕਦਮ ਪੱਤਰਕਾਰ ਨੂੰ ਉਸ ਵੇਲੇ ਮਹਿੰਗਾ ਪੈ ਜਾਂਦਾ ਹੈ, ਜਦੋਂ ਉਹ ਸਮਾਜ ਨੂੰ ਸੱਚਾਈ ਦਰਸਾਉਣ ਲਈ ਆਪਣੀ ਜਾਨ ਦਾਅ ਤੇ ਲਗਾ ਕੇ ਕਵਰੇਜ ਕਰਦਾ ਹੈ। ਇਸੇ ਤਰ੍ਹਾਂ ਦਾ ਇਕ ਗੰਭੀਰ ਮਾਮਲਾ ੳਸ ਵੇਲੇ ਸਾਹਮਣੇ ਆਇਆ ਜਦੋਂ ਹੁਸ਼ਿਆਰਪੁਰ ਤੋਂ ਛਪਦੇ ਹਫਤਾਵਾਰੀ ਅਖਬਾਰ ਤੇ ਉਸ ਦੀ ਵੈੱਬਸਾਈਟ ਨਿਊਜ਼ ਲਈ ਪੱਤਰਕਾਰਿਤਾ ਕਰਦੀ ਜਾਂਬਾਜ਼ ਮਹਿਲਾ ਪੱਤਰਕਾਰ ਮੁਕਤਾ ਵਾਲੀਆ ਆਪਣੇ ਸਾਥੀ ਪੱਤਰਕਾਰ ਨਾਲ ਨਗਰ ਨਿਗਮ ਵਿਖੇ ਕਵਰੇਜ ਕਰਨ ਲਈ ਪੁੱਜੇ। ਇਹ ਪੱਤਰਕਾਰ ਵੀਡੀਓ ਕੈਮਰਾ ਦੀ ਰਿਕਾਰਡਿੰਗ ਲਗਾ ਕੇ ਜਦੋਂ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਦੇ ਦਫ਼ਤਰ ਵਿਖੇ ਗਏ ਤਾਂ ਉਨ੍ਹਾਂ ਦੀ ਕੁਰਸੀ ਤੇ ਸੀਨੀਅਰ ਡਿਪਟੀ ਮੇਅਰ ਬੈਠੇ ਸਨ। ਕੈਮਰੇ ਰਾਹੀਂ ਹੋ ਰਹੀ ਰਿਕਾਰਡਿੰਗ ਤੇ ਮਹਿਲਾ ਪੱਤਰਕਾਰ ਦੇ ਸਵਾਲਾਂ ਦੀ ਬੋਛਾੜ ਨੇ ਸੀਨੀਅਰ ਡਿਪਟੀ ਮੇਅਰ ਦੇ ਹੋਸ਼ ਹਵਾਸ ਉੱਡਾ ਦਿੱਤੇ। ਉਨ੍ਹਾਂ ਇਹ ਤਰਕ ਦੇਕੇ ਆਪਣਾ ਪੱਲਾ ਝਾੜਿਆ ਕਿ ਮੇਅਰ ਸ਼ਿਵ ਸੂਦ ਵਿਦੇਸ਼ ਗਏ ਹੋਏ ਹਨ। ਮਹਿਲਾ ਪੱਤਰਕਾਰ ਮੁਕਤਾ ਵਾਲੀਆਂ ਦਾ ਸਵਾਲ ਸੀ ਕਿ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਤੂਸੀਂ ਮੇਅਰ ਦੀ ਕੁਰਸੀ ਤੇ ਬੈਠ ਸਕਦੇ ਹੋ ਜਾਂ ਨਹੀਂ, ਮੌਕੇ ਤੇ ਬੈਠੇ ਸੀਨੀਅਰ ਡਿਪਟੀ ਮੇਅਰ ਦੇ ਸਾਥੀ ਕੋਸਲਰ ਮਹਿਲਾ ਪੱਤਰਕਾਰ ਨਾਲ ਉਲਝ ਪਏ ਤੇ ਮਹਿਲਾ ਪੱਤਰਕਾਰ ਨੂੰ ਧਮਕਾਉਣਾ, ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਪੱਤਰਕਾਰਿਤਾ ਨੂੰ ਮਜ਼ਾਕ ਦਾ ਵਿਸ਼ਾ ਬਣਾ ਦਿੱਤਾ। ਮਹਿਲਾ ਪੱਤਰਕਾਰ ਇਸ ਘਟਨਾ ਤੋਂ ਬਾਅਦ ਮਾਨਸਿਕ ਪ੍ਰੇਸ਼ਾਨੀ ਤੋਂ ਇਲਾਵਾ ਗਹਿਰੇ ਸਦਮੇ ਵਿੱਚ ਹੈ। ਉੱਕਤ ਕੋਸਲਰ ਵਲੋਂ ਮਹਿਲਾ ਪੱਤਰਕਾਰ ਦਾ ਅਪਮਾਨ ਕਰਨ ਦੇ ਕਾਂਡ ਦੀ ਸਮੁਹ ਪੱਤਰਕਾਰ ਸੰਘ ( ਰਜਿ) ਪੰਜਾਬ ਦੇ ਸਰਪ੍ਰਸਤ ਸ਼ਰਮਿੰਦਰ ਸਿੰਘ ਕਿਰਨ, ਚੇਅਰਮੈਨ ਰਵਿੰਦਰ ਰਾਜੋਵਾਲੀਆ, ਉਪ ਚੇਅਰਮੈਨ ਰਜਨੀਸ਼ ਬੇਦੀ, ਲੀਗਲ ਅਡਵਾਈਜ਼ਰ ਸਰਬਜੀਤ ਸਿੰਘ ਭੂੰਗਾਂ , ਕਨਵੀਨਰ ਪੰਜਾਬ, ਸਤੀਸ਼ ਜੋੜਾ, ਪ੍ਰਧਾਨ ਗੁਰਜੀਤ ਥੇਪੜਾ , ਉਪ ਪ੍ਰਧਾਨ ਧਰਮਚੰਦ, ਜ਼ਿਲਾ ਪ੍ਰਧਾਨ, ਅਮਿ੍ਤਪਾਲ ਬਾਜਵਾ, ਚੇਅਰਮੈਨ ਯੂ ਫੋਰ ਨਿਊਜ਼ ਵੈਬ ਟੀਵੀ ਠੇਕੇਦਾਰ ਕੁਲਦੀਪ ਕੁਮਾਰ, ਡਾਇਰੈਕਟਰ ਕਮਲਦੇਵ, ਅਡਵਾਈਜ਼ਰ ਐਸ, ਐਮ, ਸਿੱਧੂ, ਚਰਨਜੀਤ, ਦਲਜੀਤ ਸਿੰਘ ਸੋਢੀ, ਬਲਦੇਵ ਰਾਜੂ ਸ਼ੇਰਗੜ੍ਹ , ਸੀਨੀਅਰ ਪੱਤਰਕਾਰ ਸੁਨੀਤਾ ਠਾਕੁਰ, ਨੀਤੂ ਸ਼ਰਮਾ, ਹਰਦੀਪ ਕੌਰ, ਜਸਪ੍ਰੀਤ ਕੌਰ, ਅਮਰੀਕ ਸਿੰਘ, ਰਾਮਪਾਲ, ਭੋਲਾ ਹਰਿਆਣਾ, ਰਾਜੇਸ਼ ਸ਼ਰਮਾ, ਦੇਵ ਹਰਿਆਣਵੀ, ਰਿੰਕੂ ਢਾਡਾ , ਮਨਜੀਤ ਸੈਣੀ, ਮਿਸਟਰ ਜੋਨ ਆਦਿ ਨੇ ਸਖ਼ਤ ਲਫ਼ਜ਼ਾਂ ਵਿਚ ਨਿੰਦਾ ਕੀਤੀ ਹੈ। ਇਸ ਤੋਂ ਇਲਾਵਾ ਸੰਘ ਦੇ ਸਰਪ੍ਰਸਤ, ਪੱਤਰਕਾਰ ਚੜਦੀਕਲਾ ਟਾਇਮ ਟੀਵੀ ਸ਼ਰਮਿੰਦਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਉਕਤ ਕੋਸਲਰ ਨੇ ਜਾਂਬਾਜ਼ ਮਹਿਲਾ ਪੱਤਰਕਾਰ ਦੇ ਸਨਮਾਨ ਲਈ ਉਚਿਤ ਕਦਮ ਨਾ ਚੁੱਕਿਆ ਤੇ ਆਪਣੀ ਗਲਤੀ ਨਾ ਮੰਨੀ ਤਾਂ ਉਕਤ ਕੋਸਲਰ ਖਿਲਾਫ ਜ਼ੋਰਦਾਰ ਸੰਘਰਸ਼ ਅਰੰਭਿਆ ਜਾਵੇਗਾ। ਜੇਕਰ ਜ਼ਰੂਰਤ ਪਈ ਤਾਂ ਜ਼ਿਲੇ ਤੋਂ ਬਾਹਰ ਪੱਤਰਕਾਰ ਸੁਸਾਇਟੀਆ ਦੀ ਸ਼ਮੂਲੀਅਤ ਕੀਤੀ ਜਾਵੇਗੀ। ਕੋਸਲਰ ਨੂੰ ਸਬਕ ਸਿਖਾਉਣ ਲਈ ਸਮੂਹ ਪੱਤਰਕਾਰ ਸੰਘ ( ਰਜਿ ) ਪੰਜਾਬ, ਪ੍ਰੈਸ ਕੋਸਲ ਆਫ ਇੰਡੀਆ ਨੂੰ ਵੀ ਸ਼ਿਕਾਇਤ ਕਰੇਗਾ। ਜਾਂਬਾਜ਼ ਮਹਿਲਾ ਪੱਤਰਕਾਰ ਤੇ ਉਸ ਦੇ ਸਾਥੀ ਪੱਤਰਕਾਰ ਨੰ ( ਸੰਘ ) ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰੇਗਾ।

    LEAVE A REPLY

    Please enter your comment!
    Please enter your name here