ਕਮਾਂਡੈਂਟ ਰਾਏ ਸਿੰਘ ਧਾਲੀਵਾਲ (ਰਿਟਾ.) ਵੱਲੋਂ ਰਾਸ਼ਟਰਪਤੀ ਮੈਡਲ ਵਾਪਿਸ ਕਰਨ ਦਾ ਐਲਾਨ

    0
    130

    ਮਾਨਸਾ, ਜਨਗਾਥਾ ਟਾਇਮਜ਼: (ਰਵਿੰਦਰ)

    ਕਮਾਂਡੈਂਟ ਰਾਏ ਸਿੰਘ ਧਾਲੀਵਾਲ (ਰਿਟਾ.) ਵੱਲੋਂ ਰਾਸ਼ਟਰਪਤੀ ਮੈਡਲ ਵਾਪਿਸ ਕਰਨ ਦਾ ਐਲਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਢੈਪਈ ਨਾਲ ਸਬੰਧ ਰੱਖਣ ਵਾਲੇ ਕਮਾਂਡੈਂਟ ਰਾਏ ਸਿੰਘ ਧਾਲੀਵਾਲ (ਸੇਵਾ ਮੁਕਤ) ਅਤੇ ਜ਼ਿਲ੍ਹਾ ਮਾਨਸਾ ਵਿਖੇ ਬਤੌਰ ਕਮਾਂਡੈਂਟ ਹੋਮਗਾਰਡਜ਼ ਅਤੇ ਸਿਵਲ ਡੀਫ਼ੈਂਸ ਵਿੱਚ ਸੇਵਾ ਨਿਭਾਅ ਚੁੱਕੇ ਵੱਲੋਂ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਚਲਾਏ ਜਾ ਰਹੇ ਸ਼ਾਂਤਮਈ/ਲੋਕਤੰਤਰਿਕ ਸ਼ੰਘਰਸ਼ ਦੀ ਹਿਮਾਇਤ ਵਿੱਚ ਨਿਤਰੇ ਕਮਾਂਡੈਂਟ ਰਾਏ ਸਿੰਘ ਧਾਲੀਵਾਲ (ਸੇਵਾ ਮੁਕਤ) ਹੋਮਗਾਰਡਜ਼ ਅਤੇ ਸਿਵਲ ਡੀਫ਼ੈਂਸ ਮੈਡਲ ਵਾਪਿਸ ਕਰਨ ਦਾ ਐਲਾਨ ਕੀਤਾ ਹੈ।

    ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਂਦੀ ਸਾਰੇ ਦੇਸ਼ ਦਾ ਢਿੱਡ ਭਰਿਆ ਅਤੇ ਅੰਨਦਾਤਾ ਹੋਣ ਦਾ ਸ਼ਿਹਰਾ ਪ੍ਰਾਪਤ ਕੀਤਾ ਪਰੰਤੂ ਉਹੀ ਕਿਸਾਨ ਅੱਜ ਸੜਕਾਂ ਤੇ ਕੜਾਕੇ ਦੀ ਠੰਢ ਵਿੱਚ ਆਪਣੇ ਬੱਚਿਆਂ ਅਤੇ ਬਜ਼ੁਰਗ ਮਾਤਾ-ਪਿਤਾ ਨਾਲ ਤਸ਼ੱਦਦ ਦਾ ਸ਼ਿਕਾਰ ਹੋ ਰਿਹਾ ਹੈ। ਇਸ ਨੇ ਮੇਰੀ ਜ਼ਮੀਰ ਦੀ ਆਵਾਜ਼ ਨੂੰ ਝੰਜੋੜ ਕੇ ਰੱਖ ਦਿੱਤਾ। ਹੁਣ ਮੇਰੇ ਲਈ ਰਾਸ਼ਟਰਪਤੀ ਮੈਡਲ ਦੀ ਕੋਈ ਅਹਿਮੀਅਤ ਨਹੀਂ ਰਹੀ। ਇਹ ਉਹ ਕਿਸਾਨ ਨੇ ਜਿੰਨ੍ਹਾਂ ਦੇ ਵੱਡੇ-ਵਡੇਰਿਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸਰੁੱਖਿਆ ਲਈ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਸ਼ਾਂਤੀ-ਬਹਾਲੀ ਲਈ ਅਨੇਕਾਂ ਜਵਾਨਾਂ ਦੀਆਂ ਸ਼ਹਾਦਤਾਂ ਪਾ ਰਹੇ ਹਨ। ਮੈਨੂੰ ਇਸ ਗੱਲ ਦਾ ਫ਼ਖਰ ਹੈ ਕਿ ਮੈਂ ਇੱਕ ਕਿਸਾਨ ਦੇ ਘਰ ਜਨਮ ਲਿਆ ਹੈ।

    LEAVE A REPLY

    Please enter your comment!
    Please enter your name here