ਆਪਣੀ ਜਾਨ ਖ਼ਤਰੇ ‘ਚ ਪਾ ਕੇ ਕੋਵਿਡ-19 ਨਾਲ ਜੂਝ ਰਹੇ ਮਲਟੀਪਰਪਜ਼ ਹੈਲ਼ਥ ਵਰਕਰ :

    0
    109

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਸਿਵਲ ਸਰਜਨ ਡਾ. ਜਸਬੀਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਲਟੀਪਰਪਜ਼ ਹੈਲਥ ਵਰਕਰ ਪੂਰੀ ਤਨਦੇਹੀ ਨਾਲ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ,ਇਸ ਜਾਨ ਲੇਵਾ ਬਿਮਾਰੀ ਨੂੰ ਮਾਤ ਪਾਉਣ ਲਈ ਦਿਨ ਰਾਜ ਇਕ ਕਰ ਰਹੇ ਹਨ ਜੋ ਕਿ ਐਤਵਾਰ ਅਤੇ ਸਰਕਾਰੀ ਛੁੱਟੀ ਦਿਨ ਵਾਲੇ ਵੀ ਆਪਣੀ ਜ਼ਿਮੇਵਾਰੀ ਸਮਝਦੇ ਹੋਏ ਲੋਕਾਂ ਦੀ ਭਲਾਈ ਅਤੇ ਤੰਦਰੁਸਤ ਲਈ ਕੰਮ ਕਰ ਰਹੇ ਹਨ । ਪਰ ਪੰਜਾਬ ਸਰਕਾਰ ਨੇ ਇਹਨਾਂ ਨਵ ਨਿਯੁਕਤ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਤਿੰਨ ਸਾਲ ਦੇ ਪਰਖਕਾਲ ਅਤੇ ਮੁੱਢਲੀ ਤਨਖ਼ਾਹ ਤੇ ਰੱਖਿਆ ਹੋਇਆ ਹੈ । ਇਸ ਤਨਖ਼ਾਹ ਨਾਲ ਮੁਲਾਜ਼ਮਾਂ ਦਾ ਕਰਨਾ ਗੁਜ਼ਾਰਾ ਔਖਾ ਹੋ ਗਿਆ । ਇਹ ਕਿ ਇਨਾਂ ਨੂੰ ਆਰਥਿਕ ਤੰਗੀ ਵਿੱਚ ਜੁਝਦੇ ਹੋਇਆ ਵੀ ਇਸ ਕੋਰੋਨਾ ਵਰਗੀ ਬਿਮਾਰੀ ਨੂੰ ਠਲ ਪਾਉਣ ਲਈ ਸੇਵਾਵਾ ਦੇ ਰਹੇ ਹਨ । ਇਨਾਂ ਦੇ ਕੰਮ ਨੂੰ ਦੇਖਦੇ ਹੋਏ ਮਲਟੀਪਰਪਜ਼ ਇੰਪਲੀਜ ਯੂਨੀਅਨ ਦੇ ਸੂਬਾ ਕਮੇਟੀ ਮੈਬਰ ਸੁਰਿੰਦਰ ਕਲਸੀ ਵੱਲੋ ਇਹ ਮੰਗ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਇਹਨਾਂ ਮੁਲਾਜਮਾ ਬਾਰੇ ਗੰਭੀਰਤਾ ਨਾਲ ਸੋਚ ਵਿਚਾਰ ਕਰਕੇ ਇਹਨਾਂ ਦਾ ਪਰਖਕਾਲ ਸਮਾਂ ਪੂਰਾ ਕਰਕੇ ਪੂਰੀ ਤਨਖ਼ਾਹ ਦੇਣੀ ਚਾਹੀਦਾ ਹੈ ਅਤੇ ਇਸ ਦੇ ਨਾਲ ਰਿਸਕ ਭੱਤਾ ਵੀ ਦੇਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਜੱਥੇਬੰਦੀ ਨੇ ਇਹ ਵੀ ਮੰਗ ਕੀਤੀ ਹੈ, ਕਿ ਖ਼ਾਲੀ ਪਾਈਆ ਅਸਾਮੀਆਂ ਵੀ ਜਲਦ ਤੋ ਜਲਦ ਤੋ ਭਰੀਆਂ ਜਾਣ ਤਾਂ ਜੋ ਸਾਰੇ ਲੋਕਾਂ ਤੱਕ ਸਿਹਤ ਸੇਵਾਵਾਂ ਮੁਹਈਆ ਕਰਵਾਈਆੰ ਜਾ ਸਕਣ ਅਤੇ ਲੋਕਾਂ ਦੀ ਸਿਹਤ ਪੱਧਰ ਨੂੰ ਉਚਾਂ ਚੁਕਿਆ ਜਾ ਸਕੇ ਅਤੇ ਜੱਥੇਬੰਦੀ ਆਸ ਕਰਦੀ ਹੈ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਜੀ ਇਹਨਾੰ ਮੰਗਾਂ ਨੂੰ ਜਲਦ ਤੋ ਜਲਦ ਪੂਰਾ ਕਰਕੇ ਸਿਹਤ ਕਾਮਿਆ ਦਾ ਮਨੋਬਲ ਉੱਚਾ ਚੁਕਣਗੇ ।

    ਇਸ ਮੌਕੇ ਬਸੰਤ ਕੁਮਾਰ, ਰਕੇਸ ਕੁਮਾਰ, ਵਿਨੋਦ ਕੁਮਾਰ, ਨਰੇਸ਼ ਕੁਮਾਰ, ਸੁਖਵਿੰਦਰ ਪਾਲ, ਬਲਵਿੰਦਰ ਸਿੰਘ, ਅਜੈ ਕੁਮਾਰ, ਗੁਰਦੀਪ ਸਿੰਘ, ਗਗਨਦੀਪ ਸਿੰਘ , ਜਤਿੰਦਰ ਜੋਲੀ, ਰਜੇਸ਼ ਕੁਮਾਰ ਆਦਿ ਹਾਜ਼ਿਰ ਸਨ ।

    LEAVE A REPLY

    Please enter your comment!
    Please enter your name here