ਆਈਪੀਐਲ 2021 ਲਈ ਅੱਠ ਟੀਮਾਂ ਦੇ ਕਪਤਾਨਾਂ ਦਾ ਐਲਾਨ, ਜਾਣੋ

    0
    122

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਆਈਪੀਐਲ ਦਾ 14ਵਾਂ ਸੀਜ਼ਨ 9 ਅਪਰੈਲ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਵਾਰ ਆਈਪੀਐਲ ਦੀਆਂ ਅੱਠ ਫ੍ਰੈਂਚਾਇਜ਼ੀਜ਼ ਦਾ ਕਪਤਾਨ ਕੌਣ ਹੈ। ਆਈਪੀਐਲ ਦੇ ਨਵੇਂ ਸੀਜ਼ਨ ਵਿੱਚ, ਸਿਰਫ਼ ਦੋ ਟੀਮਾਂ ਹੀ ਨਵੇਂ ਕਪਤਾਨਾਂ ਨਾਲ ਮੈਦਾਨ ਵਿੱਚ ਉਤਰੇਗੀ, ਜਦੋਂ ਕਿ ਦੋ ਟੀਮਾਂ ਦੇ ਕਪਤਾਨ ਵਿਦੇਸ਼ੀ ਹਨ, ਜਿਨ੍ਹਾਂ ਵਿੱਚੋਂ ਇੱਕ ਡੇਵਿਡ ਵਾਰਨਰ (ਐਸਆਰਐਚ) ਅਤੇ ਦੂਜੀ ਕਪਤਾਨ ਈਓਨ ਮੋਰਗਨ (ਕੇਕੇਆਰ) ਹੈ।

    ਇਸ ਤੋਂ ਇਲਾਵਾ ਇੱਕ ਕ੍ਰਿਕਟ ਫੈਨ ਹੋਣ ਦੇ ਨਾਤੇ ਤੁਹਾਡੇ ਲਈ ਇਹ ਜਾਣਨਾ ਵੀ ਅਹਿਮ ਹੈ ਕਿ ਕਿਹੜੇ ਕਪਤਾਨ ਨੇ ਇੰਨੀਆਂ ਟਰਾਫੀਆਂ ਜਿੱਤੀਆਂ ਅਤੇ ਕਿਹੜਾ ਕਪਤਾਨ ਲੰਬੇ ਸਮੇਂ ਤੋਂ ਆਈਪੀਐਲ ਟਰਾਫੀ ਲਈ ਬੇਤਾਬ ਹੈ।

    ਰਾਜਸਥਾਨ ਰਾਇਲਜ਼ ਨੇ ਇਸ ਸੀਜ਼ਨ ਲਈ ਸੰਜੂ ਸੈਮਸਨ ਨੂੰ ਟੀਮ ਦਾ ਕਪਤਾਨ ਐਲਾਨਿਆ ਹੈ, ਕਿਉਂਕਿ ਉਨ੍ਹਾਂ ਨੇ 2020 ਵਿਚ ਆਸਟਰੇਲੀਆਈ ਦਿੱਗਜ਼ ਸਟੀਵ ਸਮਿੱਥ ਨੂੰ ਟੀਮ ਤੋਂ ਰਿਲੀਜ਼ ਕੀਤਾ ਸੀ।ਇਸ ਦੇ ਨਾਲ ਹੀ ਦਿੱਲੀ ਕੈਪਿਟਲਸ ਨੂੰ ਵੀ ਆਪਣੀ ਟੀਮ ਦਾ ਕਪਤਾਨ ਬਦਲਣਾ ਪਿਆ ਹੈ, ਕਿਉਂਕਿ ਭਾਰਤੀ ਟੀਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਸੱਟ ਲੱਗਣ ਕਾਰਨ ਟੂਰਨਾਮੈਂਟ ਤੋਂ ਬਾਹਰ ਹਨ। ਦਿੱਲੀ ਕੈਪਿਟਲਸ ਨੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ, ਜੋ ਪਹਿਲੀ ਵਾਰ ਆਈਪੀਐਲ ਵਿੱਚ ਕਪਤਾਨ ਵਜੋਂ ਨਜ਼ਰ ਆਉਣਗੇ।

    ਦੂਜੇ ਪਾਸੇ ਕੋਲਕਾਤਾ ਨਾਈਟ ਰਾਈਡਰਜ਼ ਨੇ ਆਪਣੇ ਪੁਰਾਣੇ ਕਪਤਾਨ ਈਓਨ ਮੋਗੇਨ ‘ਤੇ ਭਰੋਸਾ ਕੀਤਾ ਹੈ, ਜਿਸ ਨੇ 2020 ਦੇ ਅੱਧ ਸੀਜ਼ਨ ਤੋਂ ਬਾਅਦ ਟੀਮ ਦੀ ਕਪਤਾਨੀ ਸੰਭਾਲੀ ਸੀ।

    ਆਮ ਵਾਂਗ ਚੇਨਈ ਸੁਪਰ ਕਿੰਗਜ਼ ਯਾਨੀ ਸੀਐਸਕੇ ਲਈ ਕਪਤਾਨ ਐਮਐਸ ਧੋਨੀ ਹੋਣਗੇ।

    ਪੰਜਾਬ ਕਿੰਗਜ਼ ਦੀ ਕਪਤਾਨੀ ਕੇਐਲ ਰਾਹੁਲ ਕਰਨਗੇ, ਜਿਨ੍ਹਾਂ ਨੇ ਪਿਛਲੇ ਸੀਜ਼ਨ ਵਿਚ ਟੀਮ ਦੀ ਕਪਤਾਨੀ ਕੀਤੀ ਸੀ।

    ਸਨਰਾਈਜ਼ਰਜ਼ ਹੈਦਰਾਬਾਦ ਫਿਰ ਡੇਵਿਡ ਵਾਰਨਰ ਦੀ ਕਪਤਾਨੀ ‘ਚ ਖੇਡੇਗਾ।

    ਇਸ ਦੇ ਨਾਲ ਹੀ ਰਾਇਲ ਚੈਲੇਂਜਰਜ਼ ਬੰਗਲੌਰ ਯਾਨੀ ਆਰਸੀਬੀ ਇੱਕ ਵਾਰ ਫਿਰ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿਚ ਖੇਡੇਗੀ।

    LEAVE A REPLY

    Please enter your comment!
    Please enter your name here