ਅਮਰੀਕਾ ਤੋਂ 40000 ਭਾਰਤੀ ਵਾਪਸ ਪਰਤਣ ਲਈ ਕਾਹਲੇ !

    0
    150

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਵਾਸ਼ਿੰਗਟਨ : ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸੋਮਵਾਰ ਨੂੰ ਵੰਦੇ ਭਾਰਤ ਮਿਸ਼ਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਤਕਰੀਬਨ 40 ਹਜ਼ਾਰ ਭਾਰਤੀ ਨਾਗਰਿਕ ਰਜਿਸਟਰ ਹੋ ਚੁੱਕੇ ਹਨ।

    ਸੰਧੂ ਨੇ ਦੱਸਿਆ

    ” ਵੰਦੇ ਭਾਰਤ ਮਿਸ਼ਨ’ ਦੀ ਸ਼ੁਰੂਆਤ 7 ਮਈ ਨੂੰ ਅਮਰੀਕਾ ‘ਚ ਹੋਈ ਸੀ। ਹੁਣ ਇਸ ਦਾ ਲਗਪਗ ਮਹੀਨਾ ਪੂਰਾ ਹੋ ਗਿਆ ਹੈ। ਇਸ ਮਿਸ਼ਨ ਤਹਿਤ ਹੁਣ ਤੱਕ 16 ਉਡਾਣਾਂ ਰਵਾਨਾ ਹੋਈਆਂ ਹਨ। ਸਾਡੇ ਕੋਲ ਲਗਪਗ 40 ਹਜ਼ਾਰ ਭਾਰਤੀਆਂ ਨੇ ਰਜਿਸਟਰੇਸ਼ਨ ਕਰਵਾਇਆ ਹੈ। ਹੁਣ ਤੱਕ ਅਸੀਂ 5000 ਲੋਕਾਂ ਨੂੰ ਭਾਰਤ ਪਹੁੰਚਾਉਣ ‘ਚ ਸਫ਼ਲ ਰਹੇ ਹਾਂ। “

    ਸੰਧੂ ਨੇ ਦੱਸਿਆ ਕਿ

    ” ਇਸ ਮਿਸ਼ਨ ਤਹਿਤ ਲੋਕਾਂ ਨੇ ਤੀਜੇ ਪੜਾਅ ਲਈ ਟਿਕਟਾਂ ਬੁੱਕ ਕੀਤੀਆਂ ਹਨ। ਏਅਰ ਇੰਡੀਆ ਵੰਦੇ ਭਾਰਤ ਮਿਸ਼ਨ ਦੇ ਤੀਜੇ ਪੜਾਅ ਦੌਰਾਨ 10 ਜੂਨ ਤੋਂ 1 ਜੁਲਾਈ ਤੱਕ ਯੂਰਪ, ਆਸਟਰੇਲੀਆ, ਕੈਨੇਡਾ, ਅਮਰੀਕਾ, ਯੂਕੇ ਤੇ ਅਫਰੀਕਾ ਲਈ 300 ਦੇ ਕਰੀਬ ਉਡਾਣਾਂ ਦਾ ਸੰਚਾਲਨ ਕਰੇਗੀ। “

    LEAVE A REPLY

    Please enter your comment!
    Please enter your name here