ਪਟਿਆਲਾ : ਪੁਲਿਸ ਨੇ ਟਿਊਬਵੈਲ ਤੋਂ ਬਰਾਮਦ ਕੀਤੀ 20 ਡਰੰਮ ਈਥਾਨੋਲ

  0
  10

  ਪਟਿਆਲਾ, ਜਨਗਾਥਾ ਟਾਇਮਜ਼ : (ਸਿਮਰਨ)

  ਪਟਿਆਲਾ : ਪਟਿਆਲਾ ਪੁਲਿਸ ਨੇ ਖੇੜੀ ਗੰਡਿਆਂ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਪਬਰੀ ਹਲਕਾ ਘਨੌਰ ਦੇ ਇਕ ਟਿਊਬਵੈਲ ਕਮ ਸਟੋਰ ਤੋਂ 20 ਡਰੰਮ ਈਥਾਨੋਲ ਨਿਊਟਰਲ ਐਲਕੋਹਲ ਬਰਾਮਦ ਕੀਤੀ ਹੈ।

  ਇਸ ਗੱਲ ਦੀ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ‘ਤੇ ਡੀਐੱਸਪੀ ਘਨੌਰ ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਟਿਊਬਵੈਲ ਕਮ ਸਟੋਰਰੂਮ ‘ਤੇ ਛਾਪਾ ਜਿੱਥੋਂ ਇਹ ਬਰਾਮਦਗੀ ਹੋਈ ਹੈ। ਉਹਨਾਂ ਨੇ ਦੱਸਿਆ ਕਿ ਮੌਕੇ ‘ਤੇ ਆਬਕਾਰੀ ਵਿਭਾਗ ਦੇ ਅਫ਼ਸਰ ਵੀ ਸੱਦੇ ਗਏ। ਟਿਊਬਵੈਲ ਦੇ ਮਾਲਕ ਦਰਸ਼ਨ ਸਿੰਘ ਨੂੰ ਹਿਰਾਸਤ ਵਿਚ ਗਿਆ ਹੈ। ਕੇਸ ਦਰਜ ਹੋ ਗਿਆ ਹੈ ਤੇ ਮਾਮਲੇ ਦੀ ਪੜਤਾਲ ਜਾਰੀ ਹੈ।

  LEAVE A REPLY

  Please enter your comment!
  Please enter your name here