ਡੇਰੇ ‘ਚ ਬਲੈਕਮੇਲ ਕਰ ਦੋ ਔਰਤਾਂ ਦਾ ਸਰੀਰਕ ਸ਼ੋਸਣ, ਦੋ ਮੁਲਜ਼ਮ ਗ੍ਰਿਫ਼ਤਾਰ :

  0
  8

  ਅੰਮ੍ਰਿਤਸਰ, ਜਨਗਾਥਾ ਟਾਇਮਜ਼ : (ਸਿਮਰਨ)

  ਅੰਮ੍ਰਿਤਸਰ ਅੰਮ੍ਰਿਤਸਰ : ਦੇ ਰਾਮ ਤੀਰਥ ਮੰਦਿਰ ਦੇ ਕੰਪਲੈਕਸ ਸਥਿਤ ਡੇਰੇ ਵਿਚ ਦੋ ਮਹਿਲਾਵਾ ਨਾਲ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾਵਾਂ ਦੇ ਮੁਤਾਬਿਕ ਡੇਰੇ ਵਿਚ ਕੰਮ ਕਰਨ ਵਾਲੇ ਦੋ ਵਿਅਕਤੀਆ ਦੇ ਦੁਆਰਾ 5 ਮਹੀਨੇ ਲਗਾਤਾਰ ਬਲੈਕਮੇਲ ਕਰ ਕੇ ਉਹਨਾਂ ਦਾ ਸਰੀਰਕ ਸ਼ੋਸਣ ਕੀਤਾ ਜਾ ਰਿਹਾ ਸੀ।

  ਲਾਕਡਾਊਨ ਦੇ ਦੌਰਾਨ ਉਹ ਰਾਮ ਤੀਰਥ ਕੰਪਲੈਕਸ ਦੇ ਡੇਰੇ ਵਿਚ ਪਹੁੰਚੀਆ ਜਿੱਥੇ ਉਹਨਾਂ ਨੂੰ ਬੰਦੀ ਬਣਾ ਕੇ ਉਹਨਾਂ ਮਹਿਲਾਵਾਂ ਨੂੰ ਰੱਖਿਆ ਗਿਆ। ਮੌਕਾ ਮਿਲਦੇ ਸਾਰ ਹੀ ਪੁਲਿਸ ਹੈਲਪਲਾਈਨ ਨੰਬਰ ਉਤੇ ਕਾਲ ਕਰ ਇਸ ਬਾਰੇ ਜਾਣਕਾਰੀ ਦਿੱਤੀ ਗਈ । ਚੰਡੀਗੜ੍ਹ ਹੈੱਡ ਆਫ਼ਿਸ ਨੇ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।

  ਡੀਐੱਸਪੀ ਜੀ ਐੱਸ ਸਹੋਤਾ ਆਪਣੀ ਸਾਰੀ ਟੀਮ ਨਾਲ ਰਾਮ ਮੰਦਿਰ ਕੰਪਲੈਕਸ ਦੇ ਡੇਰੇ ਵਿਚ ਰੇਡ ਕੀਤੀ ਗਈ ਅਤੇ ਦੋਨੋਂ ਮਹਿਲਾਵਾਂ ਨੂੰ ਉੱਥੇ ਬੰਦੀ ਬਣਾ ਕੇ ਰੱਖਿਆ ਗਿਆ ਹੈ। ਪੁਲਿਸ ਨੇ ਮਹਿਲਾਵਾਂ ਨੂੰ ਆਜ਼ਾਦ ਕਰਵਾਇਆ ਅਤੇ ਮਹਿਲਾਵਾਂ ਨੇ ਦੱਸਿਆ ਹੈ ਕਿ 5 ਮਹੀਨੇ ਤੋਂ ਸਾਡਾ ਨਾਲ ਸਰੀਰਕ ਸੰਬੰਧ ਬਣਾਏ ਜਾ ਰਹੇ ਸਨ। ਪੁਲਿਸ ਨੇ 4 ਮੁਲਜ਼ਮ ਉੱਤੇ ਮਾਮਲਾ ਦਰਜ ਕਰ ਲਿਆ ਹੈ। ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਦੋ ਦੀ ਗ੍ਰਿਫ਼ਤਾਰੀ ਬਾਕੀ ਹੈ।

  ਉੱਧਰ ਪੁਲਿਸ ਦਾ ਕਹਿਣਾ ਹੈ ਚਾਰ ਵਿਅਕਤੀਆਂ ਉੱਤੇ ਮਾਮਲਾ ਦਰਜ ਕਰ ਲਿਆ ਹੈ। ਇਹਨਾਂ ਵਿਅਕਤੀਆ ਨੇ ਦੋ ਮਹਿਲਾਵਾਂ ਨੂੰ ਬੰਦੀ ਬਣਾ ਕੇ ਰੱਖਿਆ ਅਤੇ ਉਹਨਾਂ ਦਾ ਸਰੀਰਕ ਸੋਸ਼ਣ ਕੀਤਾ ਜਾਂਦਾ ਸੀ ਅਤੇ ਧਮਕੀ ਦਿੱਤੀ ਜਾਂਦੀ ਸੀ ਕਿ ਜੇਕਰ ਤੁਸੀ ਕਿਸੇ ਨੂੰ ਦੱਸਿਆ ਤਾਂ ਤੁਹਾਡੀ ਅਸ਼ਲੀਲ ਵੀਡੀਓ ਇੰਟਰਨੈਟ ਉੱਤੇ ਅਪਲੋਡ ਕੀਤੀ ਜਾਵੇਗੀ।

  LEAVE A REPLY

  Please enter your comment!
  Please enter your name here