ਚੀਨ ਤੋਂ ਕੂਚ ਕਰਨ ਵਾਲੀ ਇੰਡਸਟਰੀ ਨੂੰ ਪੰਜਾਬ ਵੱਲ ਖਿੱਚੇਗੀ ਕੈਪਟਨ ਸਰਕਾਰ :

    0
    9

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਕੈਪਟਨ ਸਰਕਾਰ ਨੇ ਕੋਰੋਨਾਵਾਇਰਸ ਤੇ ਲਾਕਡਾਊਨ ਕਾਰਨ ਬਣੇ ਮਾਹੌਲ ਕਾਰਨ ਚੀਨ ਵਿਚੋਂ ਕੂਚ ਕਰਨ ਵਾਲੇ ਉਦਯੋਗਾਂ ਨੂੰ ਪੰਜਾਬ ਵਿੱਚ ਤਬਦੀਲ ਕਰਨ ਦੀ ਤਿਆਰੀ ਕਰ ਰਹੀ ਹੈ। ਪੰਜਾਬ ਸਰਕਾਰ ਦੇ ਨੁਮਾਇੰਦੇ ਚੀਨ ਵਿਚ ਬੈਠੇ ਕਾਰੋਬਾਰੀਆਂ ਨਾਲ ਸੰਪਰਕ ਕਰਨ ਵਿਚ ਲੱਗੇ ਹੋਏ ਹਨ। ਕੈਬਨਿਟ ਸਬ ਕਮੇਟੀ ਦੀ ਅੱਜ ਮੀਟਿੰਗ ਵਿੱਚ ਕਈ ਵੱਡੇ ਫ਼ੈਸਲੇ ਲਏ ਗਏ ਹਨ। ਸਰਕਾਰ ਵੱਧ ਤੋਂ ਵੱਧ ਉਦਯੋਗ ਚੀਨ ਤੋਂ ਪੰਜਾਬ ਲਿਆਉਣ ਲਈ ਪੂਰੀ ਤਿਆਰੀ ਕਰੀ ਬੈਠੀ ਹੈ।

    ਉਦਯੋਗ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਚਾਰ ਉਦਯੋਗ ਪਾਰਕ ਹੋਣਗੇ ਇੰਡਸਟਰੀ ਪਾਰਕ ਲੁਧਿਆਣਾ, ਮੋਹਾਲੀ, ਰਾਜਪੁਰਾ ਅਤੇ ਬਠਿੰਡਾ ਵਿੱਚ 1000 – 1000 ਏਕੜ ਵਿੱਚ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਰਣਨੀਤੀ ਤਿਆਰ ਕੀਤੀ ਹੈ,ਜਿਸ ਤਹਿਤ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਉਦਯੋਗ ਨੂੰ ਪੰਜਾਬ ਵਿਚ ਬੁਲਾਇਆ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਤੋਂ ਪਰਵਾਸ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਵਾਪਸ ਬੁਲਾਇਆ ਜਾਵੇਗਾ।

    LEAVE A REPLY

    Please enter your comment!
    Please enter your name here