ਹੁਸ਼ਿਆਰਪੁਰ , ਜਨਗਾਥਾ ਟਾਇਮਜ਼ : (ਸਿਮਰਨ)
ਹੁਸ਼ਿਆਰਪੁਰ : ਨੋਵੋਲ ਕਰੋਨਾ ਵਾਇਰਸ ਕੋਵਡ 19 ਦੇ ਸੰਬੰਧ ਜ਼ਿਲ੍ਹੇ ਵਿੱਚ ਅੱਜ ਤੱਕ 218 ਸੈਂਪਲ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ ਜਿਨ੍ਹਾਂ ਵਿੱਚੋ 169 ਸੈਂਪਲ ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਅਜੇ 49 ਦੀ ਰਿਪੋਰਟ ਆਉਣੀ ਬਾਕੀ ਹੈ , ਜਦ ਕਿ 163 ਨੈਗੇਟਿਵ ਪਾਏ ਗਏ , 6 ਦੀ ਰਿਪੋਰਟ ਪਾਜ਼ੇਟਿਵ ਆਈ ਅਤੇ ਇਕ ਵਿਅਕਤੀ ਦੀ ਪਿਛਲੇ ਦਿਨੀ ਮੌਤ ਹੋ ਚੁੱਕੀ ਹੈ ।
ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਐਈਸੋਲੇਸ਼ਨ ਵਾਰਡ ਵਿੱਚ 11 ਮਰੀਜ਼ ਦਾਖ਼ਿਲ ਹਨ। ਬਲਾਕ ਪੋਸੀ ਅਤੇ ਪਾਲਦੀ ਦੇ ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਦਿਨ ਰਾਤ ਸਥਿਤੀ ਤੇ ਨਜਰ ਰੱਖ ਰਹੀਆ ਹਨ । ਮਾਈਗ੍ਰੇਟ ਆਬਾਦੀ ਲਈ ਬਲਾਕ ਟਾਂਡਾਂ ਅਤੇ ਮੁਕੇਰੀਆਂ ਵਿਖੇ ਰਿਲੀਫ਼ ਕੈਪਾਂ ਵਿੱਟ 107 ਪ੍ਰਵਾਸੀ ਰੱਖੇ ਗਏ ਹਨ ਜਿਥੇ ਰੈਪਿਡ ਰਿਸਪੌਂਸ ਟੀਮਾਂ ਵੱਲੋ ਸਮੇਂ-ਸਮੇਂ ਤੇ ਮੈਡੀਕਲ ਜਾਂਚ ਅਤੇ ਚੈਕਅਪ ਕੀਤਾ ਜਾ ਰਿਹਾ ਹੈ । ਪ੍ਰੈਸ ਰਾਹੀ ਲੋਕਾਂ ਨੂੰ ਉਹਨਾਂ ਅਪੀਲ ਕਰਦੇ ਹੋਏ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਤਾਂ ਜੋ ਕੋਰੋਨਾ ਵਾਇਰਸ ਦੀ ਲਾਗ ਤੋਂ ਸਮਾਜ ਅਤੇ ਦੋਸ਼ ਨੂੰ ਬਚਾਇਆ ਜਾ ਸਕੇ।