9 ਨਵੇਂ ਮਰੀਜ਼ ਆਉਣ ਨਾਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੋਈ 9651, ਕੁੱਲ ਮੌਤਾਂ 396

    0
    135

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਜ਼ਿਲ੍ਹੇ ਦੀ ਕੋਵਿਡ ਬਾਰੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਅੱਜ ਜ਼ਿਲ੍ਹੇ ਵਿੱਚ 1669 ਨਵੇਂ ਸੈਂਪਲ ਲਏ ਗਏ ਹਨ ਅਤੇ 117 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ 9 ਨਵੇਂ ਨਵੇਂ ਮਰੀਜ਼ ਮਿਲਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 9651 ਹੋ ਗਈ ਹੈ। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜ਼ਿਲ੍ਹੇ ਅੰਦਰ 338209 ਸੈਂਪਲ ਲਏ ਗਏ ਹਨ ਜਿਨ੍ਹਾਂ ਵਿਚੋਂ 324645 ਸੈਪਲ ਨੈਗੇਟਿਵ, 5600 ਸੈਂਪਲਾਂ ਦਾ ਰਿਪੋਰਟ ਦਾ ਇੰਤਜ਼ਾਰ ਹੈ ਤੇ 202 ਸੈਂਪਲ ਇਨਵੈਲਡ ਹਨ। ਐਕਟਿਵ ਕੇਸਾਂ ਦੀ ਗਿਣਤੀ 952 ਹੈ ਜਦਕਿ 8665 ਮਰੀਜ਼ ਠੀਕ ਹੋਏ ਹਨ। ਕੁੱਲ ਮੌਤਾਂ ਦੀ ਗਿਣਤੀ 396 ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ 9 ਸੈਂਪਲ ਪਾਜ਼ੀਟਿਵ ਆਏ ਹਨ। ਜਿਨ੍ਹਾਂ ਵਿੱਚ ਸ਼ਹਿਰ ਹੁਸ਼ਿਆਰਪੁਰ 4 ਤੇ 5 ਸੈਂਪਲ ਬਾਕੀ ਸਿਹਤ ਕੇਂਦਰਾਂ ਨਾਲ ਸਬੰਧਿਤ ਹਨ।

    ਇਸ ਮੌਕੇ ਉਹਨਾਂ ਨੇ ਇਹ ਵੀ ਦੱਸਿਆ ਜ਼ਿਲ੍ਹੇ ਵਿੱਚ ਕੋਰੋਨਾ ਨਾਲ 8 ਮੌਤਾਂ ਹੋਈਆਂ ਹਨ। (1) 62 ਸਾਲਾਂ ਔਰਤ ਵਾਸੀ ਹੁਸ਼ਿਆਰਪੁਰ ਦੀ ਮੌਤ ਆਈ ਵੀ ਬਾਈ ਹਸਪਤਾਲ ਹੁਸ਼ਿਆਰਪੁਰ (2) 56 ਸਾਲਾਂ ਵਿਆਕਤੀ ਵਾਸੀ ਮੁਕੇਰੀਆ ਦੀ ਮੌਤ ਪੀਜੀਆਈ ਚੰਡੀਗੜ੍ਹ (3) 47 ਸਾਲਾਂ ਵਿਅਕਤੀ ਵਾਸੀ ਗੜ੍ਹਸ਼ੰਕਰ ਦੀ ਮੌਤ ਪੀਜੀਆਈ ਚੰਡੀਗੜ੍ਹ (4) 5-0 ਸਾਲਾਂ ਔਰਤ ਵਾਸੀ ਪੰਡੇਰੀ ਖੁਰਦ ਦੀ ਮੌਤ ਜੋਲ ਹਸਪਤਾਲ ਜਲੰਧਰ (5) 55 ਸਾਲਾਂ ਵਿਆਕਤੀ ਵਾਸੀ ਥਾਲੀ ਦੀ ਮੌਤ ਨਿੱਜੀ ਹਸਪਤਾਲ ਜਲੰਧਰ (6)। 63 ਸਾਲਾਂ ਔਰਤ ਵਾਸੀ ਰਾਮਪੁਰ ਬਿਲੜੋ ਦੀ ਮੌਤ ਮੈਡੀਕਲ ਕਾਲਿਜ ਪਟਿਆਲਾ (7) 42 ਸਾਲਾਂ ਵਿਅਕਤੀ ਵਾਸੀ ਦੀ ਮੌਤ ਨਿੱਜੀ ਹਸਪਤਾਲਾਂ ਜਲੰਧਰ (8)76 ਸਾਲਾਂ ਵਿਅਕਤੀ ਵਾਸੀ ਮਨਸੂਰਪੁਰ ਦੀ ਮੌਤ ਮੈਡੀਕਲ ਕਾਲਜ ਪਟਿਆਲਾ ਵਿਖੋ ਹੋਈ ਹੈ। ਉਹਨਾਂ ਨੇ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਂਦੇ ਹੋਏ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦਾ ਸਖ਼ਤ ਪਾਲਣਾ ਕੀਤੀ ਜਾਵੇ।

    LEAVE A REPLY

    Please enter your comment!
    Please enter your name here