ਜ਼ਿਲ੍ਹੇ ਦੇ 34 ਪਾਜ਼ਿਟਿਵ ਕੇਸ ਹੋਣ ਨਾਲ ਕੁੱਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੋਈ 253

    0
    125

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਅੱਜ ਕੋਵਿਡ 19 ਦੇ ਸ਼ੱਕੀ ਲੱਛਣਾਂ ਵਾਲੇ ਲਏ ਗਏ ਸੈਂਪਲਾਂ ਵਿੱਚੋਂ 564 ਸੈਂਪਲਾਂ ਦੀ ਰਿਪੋਰਟ ਆਉਣ ਤੇ ਜ਼ਿਲ੍ਹੇ ਦੇ 34 ਪਾਜ਼ਿਟਿਵ ਕੇਸ ਰਿਪੋਰਟ ਹੋਣ ਨਾਲ ਕੁੱਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 253 ਹੋ ਗਈ ਹੈ। 31 ਪਾਜ਼ਿਟਿਵ ਕੇਸ ਬੀ. ਐੱਸ.ਐੱਫ. ਕੈਂਪ ਖੜਕਾ ਦੇ ਜਵਾਨਾਂ ਦੇ ਹਨ ਜਦ ਕਿ 1 ਕੇਸ ਪੀ.ਐੱਚ.ਸੀ. ਪੋਸੀ, 1 ਪਾਲਦੀ ਅਤੇ 1 ਮੰਡ ਮੰਡੇਰ ਦੇ ਅਧੀਨ ਪਿੰਡਾਂ ਨਾਲ ਸੰਬੰਧਿਤ ਹਨ।

    ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਸੈਂਪਲ ਲੈਣ ਦੀ ਗਿਣਤੀ ਵਧਣ ਨਾਲ ਪਾਜ਼ਿਟਿਵ ਕੇਸਾਂ ਦੀ ਗਿਣਤੀ ਵੀ ਵੱਧੀ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ 19 ਦੇ ਸ਼ੱਕੀ ਵਿਅਕਤੀਆਂ ਦੇ 20534 ਸੈਂਪਲ ਲਏ ਗਏ ਜਿਨ੍ਹਾਂ ਵਿੱਚੋ 18836 ਸੈਂਪਲ ਨੈਗੇਟਿਵ ਅਤੇ 1437 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਜ਼ਿਲ੍ਹੇ ਵਿੱਚ ਇਸ ਬਿਮਾਰੀ ਨਾਲ ਕੁੱਲ 7 ਮੌਤਾਂ ਹੋਈਆ ਹਨ ਅਤੇ 62 ਕੇਸ ਐਕਟਿਵ ਹਨ। ਜਦ ਕਿ 184 ਵਿਅਕਤੀ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਸਿਹਤ ਐਡਵਾਈਜਰੀ ਸੰਬੰਧੀ ਉਹਨਾਂ ਨੇ ਕਿਹਾ ਕਿ ਘਰੋਂ ਬਾਹਰ ਨਿਕਲਣ ਸਮੇਂ ਮੂੰਹ ਤੇ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ ਤਾਂ ਜੋ ਕੋਰੋਨਾਵਾਇਰਸ ਦੇ ਸਮਾਜਿਕ ਫਲਾ ਨੂੰ ਰੋਕਿਆ ਜਾ ਸਕੇ।

    LEAVE A REPLY

    Please enter your comment!
    Please enter your name here