ਹੁਸ਼ਿਆਰਪੁਰ ਦੇ ਪਿੰਡ ਸਰਿਆਲਾ ਮੂੰਡੀਆ ਦੀ ਕੁੜੀ ਅਮਰੀਕੀ ਫੌਜ ’ਚ ਬਣੀ ਅਫ਼ਸਰ

    0
    140

    ਹੁਸ਼ਿਆਰਪੁਰ, (ਸਿਮਰਨ) :

    ਪੰਜਾਬ ਦੇ ਹੁ਼ਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਰਿਆਲਾ ਮੂੰਡੀਆ ਦੀ ਨਵਦੀਪ ਕੌਰ ਸ਼ਾਹੀ ਅਮਰੀਕੀ ਫੌਜ ਵਿਚ ਅਫਸਰ ਬਣ ਗਈ ਹੈ। ਉਸਦੇ ਪਿਤਾ ਕਰਮਜੀਤ ਸਿੰਘ ਸ਼ਾਹੀ ਨੇ ਦੱਸਿਆ ਕਿ ਨਵਦੀਪ ਦਾ ਜਨਮ ਅੰਮ੍ਰਿਤਸਰ ਸ਼ਹਿਰ ਵਿਚ ਹੋਇਆ ਸੀ ਤੇ ਉਹ ਕੁੱਝ ਸਮਾਂ ਪਿੰਡ ਰਹੀ। ਦੋ ਸਾਲ ਦੀ ਉਮਰ ਵਿਚ ਉਹ ਪਰਿਵਾਰ ਨਾਲ ਅਮਰੀਕਾ ਆ ਗਈ। ਇਥੇ ਉਚੇਰੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਸਨੇ ਅਮਰੀਕੀ ਫੌਜ ਵਿਚ ਸ਼ਾਮਲ ਹੋਣ ਦਾ ਮਨ ਬਣਾਇਆ। ਪਰਿਵਾਰ ਦੀ ਪ੍ਰੇਰਨਾ ਨਾਲ ਉਹ ਅਮਰੀਕੀ ਫੌਜ ਵਿਚ ਭਰਤੀ ਹੋ ਗਈ ਤੇ ਕੈਲੀਫੋਰਨੀਆਂ ਵਿਚ ਉਸਦੀ ਟਰੇਨਿੰਗ ਮੁਕੰਮਲ ਹੋ ਗਈ ਹੈ। ਨਵਦੀਪ ਕੌਰ ਸ਼ਾਹੀ ਦੇ ਦਾਦਾ ਮਾਸਟਰ ਹਰਜੀਤ ਸਿੰਘ ਸ਼ਾਹੀ ਤੇ ਦਾਦੀ ਗੁਰਦੀਪ ਕੌਰ ਸ਼ਾਹੀ 35 ਸਾਲ ਅਧਿਆਪਕ ਵਜੋਂ ਸੇਵਾਵਾਂ ਦੇ ਚੁੱਕੇ ਹਨ।

     

    LEAVE A REPLY

    Please enter your comment!
    Please enter your name here