ਹੁਸ਼ਿਆਰਪੁਰ ਵਿਚ ਕਾਰ ਬਾਜ਼ਾਰ ਮਾਲਕ ਦਾ ਗੋਲੀ ਮਾਰ ਕੇ ਕਤਲ !

    0
    129

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਕੱਲ ਬੀਤੀ ਸ਼ਾਮ ਨੂੰ ਹੁਸ਼ਿਆਰਪੁਰ ਦੇ ਦਸੂਹਾ ਦੀ ਦਾਣਾ ਮੰਡੀ ਵਿਚ ਸਥਿਤ ਕਾਰ ਬਾਜ਼ਾਰ ਦੇ ਮਾਲਕ ਪਰਮਜੀਤ ਸਿੰਘ ਸੈਣੀ ਵਾਸੀ ਪਿੰਡ ਦੇਵੀਦਾਸ ਹਲਕਾ ਮੁਕੇਰੀਆਂ ਦਾ ਦੋ ਨੌਜਵਾਨਾਂ ਦੁਆਰਾ ਪਿਸਤੌਲ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਕਾਰ ਬਾਜ਼ਾਰ ਵਿਚ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ। ਸੀਸੀਟੀਵੀ ਵਿਚ ਦੋ ਵਿਅਕਤੀ ਜਿਹਨਾਂ ਦੇ ਆਪਣੇ ਮੂੰਹ ਬੰਨੇ ਹੋਏ ਸਨ ਅਤੇ ਕਾਰ ਬਾਜ਼ਾਰ ਵਿਚ ਦਾਖ਼ਲ ਹੋ ਕੇ ਕਾਰ ਬਾਜ਼ਾਰ ਦੇ ਮਾਲਕ ਨਾਲ ਗੱਲਬਾਤ ਕਰਦੇ ਹਨ।

    ਇਸ ਦੌਰਾਨ ਗੱਲ ਬਾਤ ਕਰਦੇ ਹੋਏ ਕਾਰ ਬਾਜ਼ਾਰ ਦਾ ਮਾਲਕ ਪਰਮਜੀਤ ਸਿੰਘ ਸੈਣੀ ਆਪਣੇ ਕੈਬਿਨ ਦੇ ਅੰਦਰ ਗਿਆ ਅਤੇ ਨੌਜਵਾਨ ਵੀ ਕੈਬਨ ਦੇ ਅੰਦਰ ਚੱਲੇ ਗਏ ਅਤੇ ਪਰਮਜੀਤ ਨਾਲ ਹੱਥੋਪਾਈ ਹੋਣ ਲੱਗੇ ਅਤੇ ਮੁਲਜ਼ਮਾਂ ਨੇ ਇਹਨਾਂ ਦੇ ਗੋਲੀਆਂ ਮਾਰ ਦਿੱਤੀਆ ਅਤੇ ਮੌਤੇ ਉਤੋਂ ਫ਼ਰਾਰ ਹੋ ਗਏ। ਪਰਮਜੀਤ ਨੂੰ ਜਦੋ ਇਲਾਜ ਲਈ ਹਸਪਤਾਲ ਲੈ ਕੇ ਆਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

     

    LEAVE A REPLY

    Please enter your comment!
    Please enter your name here