ਹੁਣ ਤਕ ਲਏ ਗਏ 4986 ਸੈਂਪਲਾਂ ‘ਚੋਂ 4132 ਨੈਗੇਟਿਵ : ਸਿਵਲ ਸਰਜਨ

    0
    136

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਅੱਜ ਕੋਵਿਡ-19 ਵਾਇਰਸ ਦੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ 295 ਸੈਂਪਲਾਂ ਲੈਣ ਨਾਲ ਜ਼ਿਲ੍ਹੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਂਪਲ ਦੀ ਗਿਣਤੀ 4986 ਹੋ ਗਈ ਹੈ ਅਤੇ ਅੱਜ ਲੈਬ ਤੋਂ 270 ਸੈਂਪਲਾਂ ਦੀ ਰਿਪੋਰਟਾਂ ਨੈਗੇਟਿਵ ਆਉਣ ਨਾਲ ਕੁੱਲ 4132 ਨੈਗੇਟਿਵ, 136 ਪਾਜ਼ਿਟਿਵ ਅਤੇ 694 ਸੈਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। 24 ਸੈਂਪਲ ਇੰਵੈਲਡ ਹਨ, ਤੇ ਐਕਟਿਵ 5 ਕੇਸ ਹਨ ਜਿਨਾਂ ਵਿੱਚ 3 ਕੇਸ ਨੰਗਲੀ ਜਲਾਲਪੁਰ, 1 ਗੋਰਸੀਆ, 1 ਹਰਖੋਵਾਲ ਪਿੰਡ ਨਾਲ ਸੰਬੰਧਿਤ ਹਨ ਤੇ ਕੋਵਿਡ ਕੇਅਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਦਿੱਤੀ ਗਈ।

    ਹੋਰ ਜਾਣਕਾਰੀ ਦਿੰਦਿਆ ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਜਿੱਥੇ 5 ਮਰੀਜ਼ਾਂ ਦੀ ਕੋਰੋਨਾ ਕਰਕੇ ਮੌਤ ਰਿਪੋਰਟ ਹੋਈ ਹੈ ਉੱਥੇ 126 ਕੇਸ ਠੀਕ ਵੀ ਹੋ ਗਏ ਹਨ। ਸਿਹਤ ਵਿਭਾਗ ਵੱਲੋ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋਂ ਬਾਹਰ ਨਿਕਲ ਸਮੇਂ ਮੂੰਹ ਤੇ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵਲੋਂ ਜ਼ੁਰਮਾਨਾ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here