ਸਿਹਤ ਸੰਘਰਸ਼ ਕਮੇਟੀ ਵਲੋਂ ਭੁੱਖ ਹੜਤਾਲ ਅੱਠਵੇਂ ਦਿਨ ‘ਚ ਸ਼ਾਮਿਲ :

    0
    116

    ਹੁਸ਼ਿਆਰਪੁਰ, ਜਨਗਾਥਾ ਟਾਇਮਸ: (ਸਿਮਰਨ)

    ਹੁਸ਼ਿਆਰਪੁਰ : ਇਸ ਮੌਕੇ ਕੋਵਿਡ-19 ਦੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦਿਆਂ ਅੱਜ ਭੁੱਖ ਹੜਤਾਲ ਅੱਠਵੇ ਦਿਨ ਵਿੱਚ ਸ਼ਾਮਿਲ ਹੋ ਗਈ ਹੈ । ਭੁੱਖ ਹੜਤਾਲ ਵਿੱਚ ਕੇਸ਼ਿਵ ਚੰਦਰ, ਭਗਵੰਤ ਸਿੰਘ, ਹਰਨੀਤ ਕੋਰ ਰਮਨਦੀਪ ਸਿੰਘ, ਬਲਵੀਰ ਕੋਰ ਭੁੱਖ ਹੜਤਾਲ ਵਿੱਚ ਭਾਗ ਲਿਆ ਤੋਂ ਇਸ ਮੌਕੇ ਇਹਨਾਂ ਹਮਾਇਤ ਤੇ ਹਰਜਿੰਦਰ ਕੋਰ, ਪਰਮੀਤ ਕੋਰ, ਤੇ ਸੁਰਿੰਦਰ ਕਲਸੀ ਇਸ ਮੌਕੇ ਹਾਜ਼ਿਰ ਰਹੇ। ਇਸ ਮੌਕੇ ਸਘੰਰਸ਼ ਕਮੇਟੀ ਵਲੋਂ ਕੇਸ਼ਿਵ ਚੰਦਰ ਨੇ ਦੱਸਿਆ ਕਿ ਸੰਘਰਸ਼ ਕਮੇਟੀ ਵਲੋਂ ਅੱਜ ਅੱਠਵੇਂ ਦਿਨ ਵਿੱਚ ਭੁੱਖ ਹੜਤਾਲ ਸ਼ਾਮਿਲ ਹੋ ਗਈ ਹੈ। ਪਰ ਅੱਜੇ ਤੱਕ ਸਰਕਾਰ ਦਾ ਕੋਈ ਵੀ ਨੁਮਾਇਦਾ ਗੱਲ ਕਰਨ ਲਈ ਤਿਆਰ ਨਹੀ ਹੈ, ਇਸ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਵੋਟਾ ਤੋਂ ਪਹਿਲਾ ਘਰ ਘਰ ਸਰਕਾਰੀ ਨੋਕਰੀ ਦਾ ਵਆਦਾ ਕਰਕੇ ਮੁੱਕਰ ਗਈ ਹੈ ਤੇ ਮੁੱਖ ਮੰਤਰੀ ਕੈਪਟਨ ਆਪਣੇ ਪੰਜਾਬ ਦੇ ਨੌਜਵਾਨਾਂ ਮੁਲਾਜ਼ਮਾਂ ਨਾਲ ਗੱਲ ਕਰਨ ਲਈ ਤਿਆਰ ਨਹੀ ਹੈ। ਉਹਨਾਂ ਨੇ ਇਹ ਦੱਸਿਆ ਕਿ ਡਾਇਰੈਕਟਰ ਸਿਹਤ, ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ, ਨੂੰ ਪਹਿਲਾ ਵੀ ਐੱਸ.ਐੱਮ.ਓਜ਼, ਅਤੇ ਸਿਵਲ ਸਰਜਨ ਰਾਹੀ ਮੰਗ ਪੱਤਰ ਭੇਜੇ ਜਾ ਚੁੱਕੇ ਹਨ ਤੇ ਪੰਜਾਬ ਸਰਕਾਰ ਵਲੋਂ ਇਸ ਤੇ ਕਈ ਵੀ ਧਿਆਨ ਨਹੀ ਦਿੱਤਾ ਗਿਆ। ਜਿਸ ਕਰਕੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਰੋਸ ਦੇ ਤੌਰ ‘ਤੇ ਫ਼ੈਸਲਾ ਕੀਤਾ ਗਿਆ ਕਿ ਸਰਕਾਰ ਦੀਆਂ ਮਾਰੂ ਨੀਤੀਆ ਦਾ ਸਿਹਤ ਕਾਮੇ ਡੱਟ ਕੇ ਵਿਰੋਧ ਕਰਨਗੇ, ਤੇ ਸਿਹਤ ਕਾਮੇ ਨਪੀੜਨ ਵਾਲੀਆਂ ਨੀਤੀਆ ਨੰ ਲਾਗੂ ਨਹੀ ਕਰਨ ਦੇਣਗੇ।

    ਸੰਘਰਸ਼ ਕਮੇਟੀ ਵਲੋਂ ਐੱਨ.ਐੱਚ.ਐੱਮ. ਅਤੇ 2211 ਅਤੇ ਠੇਕੇ ਅਧਾਰਿਤ ਕਾਮਿਆਂ ਨੂੰ ਪੱਕਾ ਕਰਨ ਅਤੇ ਨਵ ਨਿਯੁਕਤ ਕਾਮਿਆ ਦਾ ਪ੍ਰਵੇਸ਼ਨ ਪੀਰੀਅਡ ਦੋ ਸਾਲ ਕਰਨ ਅਤੇ ਸਮੁੱਚੇ ਮਲਟੀਪਰਪਜ਼ ਕੇਡਰ ਨੂੰ ਕੋਵਿਡ-19 ਦੌਰਾਨ ਕੀਤੇ ਕੰਮ ਬਦਲੇ ਸ਼ਪੈਸ਼ਲ ਇੰਕਰੀਮੈਟ ਦਿੱਤਾ ਜਾਵੇ ਆਉਟ ਸੋਰਜਸਿਗ ਵਾਲੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਦੇਣ ਤੱਕ ਲਗਤਾਰ ਸੰਘਰਸ਼ ਕੀਤਾ ਜਾਵੇਗਾ। ਸੂਬਾ ਕਮੇਟੀ ਮੈਂਬਰ ਨੇ ਦੱਸਿਆ ਕਿ ਅੱਜ ਤੋਂ ਰੋਜ਼ ਲਗਾਤਾਰ ਪੰਜ ਸਾਥੀ ਜ਼ਿਲ੍ਹਾ ਹੈਡਕੁਆਟਰ ਤੇ ਭੁੱਖ ਹੜਤਾਲ ਤੇ ਬੈਠਿਆ ਕਰਨਗੇ ਜੇਕਰ ਸਰਕਾਰ ਨੇ ਸਿਹਤ ਕਾਮਿਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ 7 ਅਗਸਤ 2020 ਨੂੰ ਮੁੱਖ ਮੰਤਰੀ ਪੰਜਾਬ ਦੇ ਮੋਤੀ ਮਹਿਲ ਦਾ ਘਿਰਾਉ ਕੀਤਾ ਜਾਵੇਗਾ।

    ਇਸ ਮੌਕੇ ਉਹਨਾਂ ਨੇ ਭਰਤਾਰੀ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸਾਡਾ ਸਾਥ ਦੇਣ ਕਿਉਂਕਿ ਇਸ ਸਮੇਂ ਪੰਜਾਬ ਦਾ ਕੋਈ ਮੁਲਾਜ਼ਮ ਇਕੱਲਾ ਸੰਘਰਸ਼ ਨਹੀ ਲੜ ਸਕਦਾ ਤੇ ਸਾਂਝੇ ਮੰਚ ਤੇ ਇਕੱਠਿਆ ਹੋ ਕੇ ਹੀ ਲੜਾਈ ਲੜੀ ਜਾ ਸਕਦੀ ਹੈ। ਇਸ ਮੌਕੇ ਐਂਟੀਲਾਰਾਵਾ ਸਕੀਮ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਇਹਨਾਂ ਮੁਲਾਜ਼ਮਾਂ ਨਾਲ ਗੱਲ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਤੇ ਇਸ ਦਾ ਸਾਰੀ ਜਿੰਮੇਵਾਰ ਪੰਜਾਬ ਸਰਕਾਰ ਦੇ ਹੋਵੇਗੀ।

    LEAVE A REPLY

    Please enter your comment!
    Please enter your name here