ਸਿਹਤ ਵਿਭਾਗ ਵਲੋਂ ਘਟੀਆਂ ਖੰਡ ਦਾ ਬਣਿਆ ਗੁੜ ਨਸ਼ਟ ਕਰਵਾਇਆ ਗਿਆ

    0
    188

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਸਰਦੀਆਂ ਦਾ ਮੌਸਮ ਸ਼ੁਰੂ ਹੋਣਂ ਦੇ ਨਾਲ ਹਾਈਵੇਅ ਦੇ ਕਿਨਾਰੇ ਗੁੜ ਬਣਾਉਣ ਵਾਲੇ ਵੇਲਣਿਆਂ ਦੀ ਭਰਮਾਰ ਸ਼ੁਰੂ ਹੋ ਜਾਂਦੀ ਹੈ ਤੇ ਭਾਰਤ ਦੇ ਦੂਜੇ ਰਾਜਾਂ ਤੋਂ ਪ੍ਰ੍ਵਾਸੀ ਮਜ਼ਦੂਰ ਆ ਕੇ ਗੁੜ ਤਿਆਰ ਕਰਦੇ ਹਨ। ਆਮ ਤੌਰ ‘ਤੇ ਇਹ ਦੇਖਿਆ ਜਾਂਦਾ ਹੈ ਕਿ ਇਹਨਾਂ ਵੇਲਣਿਆਂ ਤੋਂ ਤਿਆਰ ਗੁੜ ਵਧੀਆਂ ਗੁਣਵੰਨਤਾ ਦਾ ਨਹੀਂ ਹੁੰਦਾ ਅਤੇ ਇਸ ਨੂੰ ਬਣਾਉਣ ਲਈ ਘਟੀਆ ਕਿਸਮ ਦੇ ਰੰਗ, ਮਾੜੀ ਕੁਆਲਟੀ ਦੀ ਖੰਡ, ਮਿਠਾਸ ਰਹਿਤ ਗੰਨਾ ਅਤੇ ਬਣਾਉਣ ਵਾਲੇ ਥਾਂ ਤੇ ਸਾਫ਼-ਸਫ਼ਾਈ ਦੀ ਘਾਟ ਹੁੰਦੀ ਹੈ। ਫੂਡ ਸੇਫਟੀ ਅਤੇ ਸਟੈਡਰਡ ਆਫ਼ ਇੰਡੀਆਂ ਤਹਿਤ ਖਾਦ ਪਦਾਰਥਾਂ ਦਾ ਕੰਮ ਕਰਨ ਵਾਲਿਆਂ ਦਾ ਰਜਿਸਟਿਡ ਹੋਣਾ ਅਤੇ ਉਥੇ ਕੰਮ ਕਰਨ ਵਾਲੇ ਵਿਅਕਤੀਆਂ ਦਾ ਮੈਡੀਕਲ ਫਿਟਨਿਸ ਲੈਣਾ ਵੀ ਜ਼ਰੂਰੀ ਹੈ, ਅਤੇ ਇਹ ਵੀ ਦੇਖਿਆ ਗਿਆ ਹੈ ਕਿ ਵੇਲਣਿਆਂ ਤੇ ਕੰਮ ਕਰਨ ਵਾਲੇ ਕਰਮਚਾਰੀ ਕੋਵਿਡ-19 ਮਹਾਂਮਾਰੀ ਦੀਆਂ ਸਰਕਾਰ ਵਲੋਂ ਦਿੱਤੀਆਂ ਗਾਈਡਲਾਇਨਾਂ ਦੀ ਪਾਲਣਾ ਵੀ ਨਹੀਂ ਕਰਦੇ।

    ਇਸੇ ਨੂੰ ਮੁੱਖ ਰੱਖਦਿਆਂ ਹੋਇਆ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਹਰਜੀਤ ਸਿੰਘ ਤੇ ਟੀਮ ਵਲੋਂ ਟਾਂਡਾ ਰੋਡ ਤੇ ਸਥਿਤ ਵੇਲਣਿਆਂ ਤੇ ਦਸਤਕ ਦੇ ਕੇ ਫੂਡ ਸੇਫਟੀ ਐਕਟ ਦੀਆਂ ਹਦਾਇਤਾਂ ਦੀ ਪਾਲਣਾ ਵੱਜੋ ਇਹਨਾਂ ਵੇਲਣਿਆਂ ਨੂੰ ਬੰਦ ਕਰਵਾਇਆ ਗਿਆ ਅਤੇ ਘਟੀਆਂ ਕਿਸਮ ਦੀ ਵਰਤੋਂ ਵਾਲੇ ਰੰਗ, ਭਿੰਡੀ ਅਤੇ ਘਟੀਆਂ ਖੰਡ ਨੂੰ ਮੌਕੇ ‘ਤੇ ਨਸ਼ਟ ਕਰਵਾਇਆ ਗਿਆ ਅਤੇ ਉਹਨਾਂ ਨੂੰ ਹਦਾਇਤ ਕੀਤੀ ਫੂਡ ਸੇਫਟੀ ਐਕਟ ਤਹਿਤ ਰਜਿਸਟਿਡ ਹੋਣ ਤੱਕ ਵੇਲਣੇ ਬੰਦ ਰੱਖੇ ਜਾਣ।

    ਇਸ ਬਾਰੇ ਹੋਰ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਸੜਕ ਕਿਨਾਰੇ ਵੇਲਣਿਆਂ ਤੇ ਬਣਿਆ ਹੋਇਆ ਗੁੜ ਗ਼ੈਰ ਸੰਚਾਰਿਤ ਬਿਮਾਰੀਆਂ ਜਿਵੇ ਉਚ ਰਕਤ ਚਾਪ, ਸ਼ੂਗਰ, ਕੈਂਸਰ ਅਤੇ ਅਧਰੰਗ ਵਰਗੀਆਂ ਬਿਮਾਰੀਆਂ ਦਾ ਗਲਦੱਸਤਾ ਹੁੰਦਾ ਹੈ। ਇਸ ਦੇ ਨਾਲ ਹੀ ਵੇਲਣਿਆਂ ਦੀ ਚਿਮਨੀ ਦੀ ਉੱਚਾਈ ਪ੍ਰਦੂਸਣ ਕੰਟਰੋਲ ਵਿਭਾਗ ਅਨੁਸਾਰ 20 ਫੁੱਟ ਉੱਚੀ ਹੋਣੀ ਚਾਹੀਦੀ ਹੈ ਜਦਕਿ ਵੇਲਣਿਆਂ ਤੇ ਇਹ 8 ਫੁੱਟ ਤੱਕ ਹੀ ਹੁੰਦੀ ਹੈ ਜਿਸ ਨਾਲ ਪ੍ਰਦੂਸ਼ਣ ਵਿੱਚ ਵਾਧਾ ਹੋਣ ਨਾਲ ਸਾਹ ਦੀਆਂ ਬਿਮਾਰੀਆਂ ਵਿੱਚ ਬਿਮਾਰੀਆਂ ਵੱਧ ਜਾਦੀਆਂ ਹਨ। ਸਰਦੀਆਂ ਦਾ ਮੌਸਮ ਅਤੇ ਪ੍ਰਦੂਸ਼ਣ ਕਾਰਨ ਆਉਣ ਵਾਲੇ ਸਮੇਂ ਵਿੱਚ ਕੋਵਿਡ-19 ਦੇ ਕੇਸਾਂ ਦੇ ਵੱਧਣ ਦਾ ਖਦਸ਼ਾ ਵੀ ਬਣੇਗਾ ਇਕ ਸਟੱਡੀ ਅਨੁਸਾਰ ਟਾਂਡਾ ਰੋਡ ਦੇ ਆਸ-ਪਾਸ ਪਿੰਡਾਂ ਵਿੱਚ ਰਹਿ ਰਹੇ ਲੋਕੀ ਗ਼ੈਰ ਸੰਚਾਰਿਤ ਬਿਮਾਰੀਆਂ ਤੋ ਜਿਆਦਾ ਪ੍ਰਭਵਿਤ ਹਨ। ਉਹਨਾਂ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਫੂਡ ਕਮਿਸ਼ਨਰ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਲਾਹ ਨਾਲ ਇਹਨਾਂ ਘਟੀਆਂ ਗੁੜ ਬਣਾਉਣ ਵਾਲੇ ਵੇਲਣਿਆਂ ਨੂੰ ਬੰਦ ਕਰਨ ਉਪਰਾਲੇ ਕੀਤੇ ਜਾ ਰਹੇ ਹਨ।

    ਇਸ ਮੌਕੇ ਟੀਮ ਵਿੱਚ ਰਾਮ ਲੁਭਾਇਆ, ਨਸੀਬ ਚੰਦ, ਅਸ਼ੋਕ ਕੁਮਾਰ, ਮਾਸ ਮੀਡੀਆ ਵਿੰਗ ਤੋਂ ਗੁਰਵਿੰਦਰ ਸ਼ਾਨੇ ਹਾਜ਼ਿਰ ਸਨ।

    LEAVE A REPLY

    Please enter your comment!
    Please enter your name here