ਸਿਰਫ਼ ਇਨ੍ਹਾਂ ਥਾਵਾਂ ‘ਤੇ ਹੋਵੇਗਾ ਲਾਕਡਾਊਨ-4, ਮੋਦੀ ਸਰਕਾਰ ਦਾ ਨਵਾਂ ਪਲਾਨ :

    0
    152

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਲਾਕਡਾਊਨ ਦਾ ਚੌਥਾ ਗੇੜ ਸਿਰਫ਼ ਕੁੱਝ ਹੌਟਸਪੌਟ ਇਲਾਕਿਆਂ ਤਕ ਹੀ ਸੀਮਤ ਹੋ ਸਕਦਾ ਹੈ। ਤੀਜਾ ਗੇੜ 17 ਮਈ ਨੂੰ ਖ਼ਤਮ ਹੋਵੇਗਾ। ਇਸ ਤੋਂ ਅਗਲੀ ਰਣਨੀਤੀ ‘ਤੇ ਬੁੱਧਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਡਾ. ਹਰਸ਼ਵਰਧਨ ਸਮੇਤ ਕਈ ਸੀਨੀਅਰ ਅਧਿਕਾਰੀਆਂ ਨਾਲ ਚਰਚਾ ਕੀਤੀ।

    ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਆਦਾਤਰ ਮੰਤਰੀਆਂ ਨੇ ਲਾਕਡਾਊਨ ਪੂਰੇ ਜ਼ਿਲ੍ਹੇ ‘ਚ ਲਾਗੂ ਕਰਨ ਦੀ ਬਜਾਇ ਹੌਟਸਪੌਟ ਇਲਾਕਿਆਂ ਤਕ ਸੀਮਤ ਕਰਨ ‘ਤੇ ਸਹਿਮਤੀ ਜਤਾਈ। ਹਾਲਾਂਕਿ ਵਾਇਰਸ ਕਈ ਹਿੱਸਿਆਂ ‘ਚ ਹੋਣ ‘ਤੇ ਪੂਰੇ ਜ਼ਿਲ੍ਹੇ ‘ਚ ਲਾਕਡਾਊਨ ਲਾਗੂ ਰਹੇਗਾ। ਇਸ ਤੋਂ ਇਲਾਵਾ ਆਪਣੇ ਸੂਬਿਆਂ ‘ਚ ਪਰਤੇ ਮਜ਼ਦੂਰਾਂ ਨੂੰ ਤਤਕਾਲ ਰੁਜ਼ਗਾਰ ਦੇਣ ਲਈ ਮਨਰੇਗਾ ਤੇ ਸੜਕ ਪ੍ਰੋਜੈਕਟ ਆਦਿ ‘ਚ ਤੇਜ਼ੀ ਲਿਆਉਣ ਦਾ ਵੀ ਫ਼ੈਸਲਾ ਕੀਤਾ ਗਿਆ।

    ਬੈਠਕ ਦੌਰਾਨ ਵੱਡੇ ਸ਼ਹਿਰਾਂ ‘ਚ ਸੈਨੇਟਾਈਜ਼ੇਸ਼ਨ ਤੇ ਸੋਸ਼ਲ ਡਿਸਟੈਂਸਿੰਗ ਨਾਲ ਜਨਤਕ ਆਵਾਜਾਈ ਸ਼ੁਰੂ ਕਰਨ ‘ਤੇ ਵੀ ਸਹਿਮਤੀ ਬਣੀ। ਸਰਕਾਰ ਪਹਿਲਾਂ ਹੀ ਕੁੱਝ ਥਾਵਾਂ ‘ਤੇ ਰੇਲ ਸੇਵਾ ਸ਼ੁਰੂ ਕਰ ਚੁੱਕੀ ਹੈ ਤੇ ਹਵਾਈ ਸੇਵਾਵਾਂ ਵੀ ਸ਼ੁਰੂ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਮਹਾਂਨਗਰਾਂ ਦੀ ਸਥਿਤੀ ਨੂੰ ਦੇਖਦਿਆਂ ਬੱਸ ਤੇ ਟੈਕਸੀ ਸੇਵਾ ਸ਼ੁਰੂ ਕਰਨ ਦੀ ਵੀ ਇਜਾਜ਼ਤ ਦਿੱਤੀ ਜਾਣ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ।

    ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੌਥੇ ਲਾਕਡਾਊਨ ਦਾ ਸੰਕੇਤ ਦਿੱਤਾ ਹੈ ਉਦੋਂ ਤੋਂ ਹਰ ਇਕ ਦੇ ਜ਼ਹਿਨ ‘ਚ ਇਹੀ ਸਵਾਲ ਹੈ ਕਿ ਆਖ਼ਿਰ ਕਦੋਂ ਤਕ ਰਹੇਗਾ ਲਾਕਡਾਊਨ ਤੇ ਪਹਿਲਾਂ ਨਾਲੋਂ ਕੀ ਬਦਲਾਅ ਹੋਵੇਗਾ।

    LEAVE A REPLY

    Please enter your comment!
    Please enter your name here